Today’s Horoscope: 3 ਜਨਵਰੀ 2020 ਸ਼ੁੱਕਰਵਾਰ, ਇਸ ਰਾਸ਼ੀ ਵਾਲਿਆਂ ਦੇ ਬਣਨਗੇ ਵਿਗੜੇ ਕੰਮ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by

ਅੱਜ ਦੀ ਗ੍ਰਹਿ ਸਥਿਤੀ: 3 ਜਨਵਰੀ 2020, ਸ਼ੁੱਕਰਵਾਰ, ਪੋਹ ਮਹੀਨਾ, ਸ਼ੁਕਲ ਪੱਖ, ਅਸ਼ਟੀਮ ਦਾ ਰਾਸ਼ੀਫਲ਼।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਪੱਛਮ, ਪੂਰਬ।

ਅੱਜ ਦਾ ਰਾਹੂਕਾਲ: ਸਵੇਰੇ 10:30 ਵਜੇ ਤੋਂ 10:15 ਵਜੇ ਤਕ।

ਭੱਦਰਾ: ਸਵੇਰੇ 10:15 ਵਜੇ ਤਕ।

ਪਰਵ ਤੇ ਤਿਉਹਾਰ: ਅੰਨਪੂਰਨਾ ਅਸ਼ਟਮੀ।

ਵਿਸ਼ੇਸ਼: ਪੰਚਕ ਸਵੇਰੇ 10:05 ਵਜੇ ਤਕ।

4 ਜਨਵਰੀ 2020 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ, ਨੌਮੀ 25 ਘੰਟੇ 32 ਮਿੰਟ ਤਕ ਉਪਰੰਤ ਦਸਮੀ, ਰੇਵਤੀ ਨਛੱਤਰ 10 ਘੰਟੇ 05 ਮਿੰਟ ਤਕ ਉਪਰੰਤ ਅਸ਼ਵਨੀ ਨਛੱਤਰ, ਸ਼ਿਵ ਯੋਗ 23 ਘੰਟੇ 53 ਮਿੰਟ ਤਕ ਉਪਰੰਤ ਸਿੱਧੀ ਯੋਗ, ਮੀਨ 'ਚ ਚੰਦਰਮਾ 10 ਘੰਟੇ 05 ਮਿੰਟ ਤਕ ਉਪਰੰਤ ਮੇਖ 'ਚ।

ਮੇਖ: ਪਰਿਵਾਰਿਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਭਾਵੁਕਤਾ 'ਤੇ ਕੰਟਰੋਲ ਰੱਖੋ। ਕਿਸੇ ਦੋਸਤ ਜਾਂ ਅਧੀਨ ਕੰਮ ਕਰਦੇ ਕਰਮਚਾਰੀ ਕਾਰਨ ਤਣਾਅ ਮਿਲ ਸਕਦਾ ਹੈ। ਯਾਤਰਾ 'ਤੇ ਜਾ ਸਕਦੇ ਹੋ।

ਬ੍ਰਿਖ: ਵਿਅਰਥ ਦੀ ਭੱਜਦੌੜ ਰਹੇਗੀ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਗੁਆਂਢੀ ਜਾਂ ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲ ਸਕਦਾ ਹੈ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਮਿਥੁਨ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਿਅਰਥ 'ਚ ਸਮਾਂ ਨਾ ਗੁਆਓ। ਪਿਆਰਿਆਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਕਰਕ: ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਵਿਗੜੇ ਕੰਮ ਬਣਨਗੇ।

ਸਿੰਘ: ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਵਿਅਰਥ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਵਿਗੜੇ ਕੰਮ ਬਣਨ ਦੀ ਸੰਭਾਵਨਾ ਹੈ।

ਕੰਨਿਆ: ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਤੋਹਫ਼ੇ ਜਾਂ ਸਲਮਾਨ 'ਚ ਵਾਧਾ ਹੋਵੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਤੁਲਾ: ਸਮਾਜਿਕ ਮਾਣ-ਸਨਮਾਨ ਵਧੇਗਾ। ਨਿੱਜੀ ਰਿਸ਼ਤੇ ਗੂੜ੍ਹੇ ਹੋਣਗੇ। ਰਚਨਾਤਮਕ ਯਤਨ ਸਫਲ ਹੋਣਗੇ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਬ੍ਰਿਸ਼ਚਕ: ਵਿਅਰਥ 'ਚ ਸਮਾਂ ਨਾ ਗਵਾਓ। ਪਰਿਵਾਰਿਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਰਚਨਾਤਮਕ ਯਤਨ ਸਫਲ ਹੋਣਗੇ। ਸ਼ਾਸਨ-ਸੱਤ ਦਾ ਸਹਿਯੋਗ ਮਿਲੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਦੀ ਸੰਭਾਵਨਾ ਹੈ।

ਧਨੁ: ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਵਿਗੜੇ ਕੰਮ ਬਣਨ ਦੀ ਸੰਭਾਵਨਾ ਹੈ।

ਮਕਰ: ਪਰਿਵਾਰਿਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਸਮਾਜਿਕ ਮਾਣ-ਸਨਮਾਨ ਵਧੇਗਾ। ਨਿੱਜੀ ਰਿਸ਼ਤੇ ਗੂੜ੍ਹੇ ਹੋਣਗੇ। ਰਿਸ਼ਤਿਆਂ 'ਚ ਮਧੁਰਤਾ ਆਵੇਗੀ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਕੁੰਭ: ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ ਪਰ ਕੁਝ ਪਰਿਵਾਰਿਕ ਸਮੱਸਿਆ ਤੋਂ ਗ੍ਰਸਤ ਰਹੋਗੇ। ਹਾਈ ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਵਾਲੇ ਆਪਣੀ ਸਿਹਤ ਦਾ ਧਿਆਨ ਰੱਖਣ।

ਮੀਨ: ਪਰਿਵਾਰਿਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਵਿਗੜੇ ਕੰਮ ਬਣਨਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।