ਅੱਜ ਦੀ ਗ੍ਰਹਿ ਸਥਿਤੀ: 3 ਅਕਤੂਬਰ 2019 ਵੀਰਵਾਰ, ਅੱਸੂ ਮਹੀਨਾ, ਸ਼ੁਕਲ ਪੱਖ, ਪੰਚਮੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ: ਦੁਪਹਿਰ 01.30 ਵਜੇ ਤੋਂ ਬਾਅਦ ਦੁਪਹਿਰ 03.00 ਵਜੇ ਤਕ।
ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਦੱਖਣ, ਪੱਛਮ।
ਵਿਸ਼ੇਸ਼: ਸ਼ੁਕਰ ਤੁਲਾ ਰਾਸ਼ੀ 'ਚ।
4 ਅਕਤੂਬਰ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁਤ, ਅੱਸੂ ਮਹੀਨਾ, ਸ਼ੁਕਲ ਪੱਖ ਪਾਸ਼ਠੀ 09 ਘੰਟੇ 36 ਮਿੰਟ ਉਪਰੰਤ ਸਪਤਮੀ, ਜੇਸ਼ਠਾ ਨਛੱਤਰ 12 ਘੰਟੇ 19 ਮਿੰਟ ਉਪਰੰਤ ਮੂਲ ਨਛੱਤਰ, ਸੌਭਾਗਿਆ ਯੋਗ 23 ਘੰਟੇ 54 ਮਿੰਟ ਉਪਰੰਤ ਸ਼ੋਭਨ ਯੋਗ, ਬ੍ਰਿਸ਼ਚਕ 'ਚ ਚੰਦਰਮਾ 12 ਘੰਟੇ 19 ਮਿੰਟ ਉਪਰੰਤ ਧਨੂ 'ਚ।
ਮੇਖ: ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਵਿਰੋਧੀ ਨਾਕਾਮ ਹੋਣਗੇ। ਸੰਤਾਨ ਜਾਂ ਸਿੱਖਿਆ ਕਾਰਨ ਚਿੰਤਾ ਰਹੇਗੀ। ਧਾਰਮਿਕ ਕੰਮਾਂ 'ਚ ਰੁਚੀ ਰਹੇਗੀ।
ਬ੍ਰਿਖ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਗੁਆਂਢੀ ਜਾਂ ਗੁਪਤ ਦੁਸ਼ਮਣ ਕਾਰਨ ਤਣਾਅ ਮਿਲ ਸਕਦਾ ਹੈ। ਕਾਰੋਬਾਰ 'ਚ ਸਨਮਾਨ ਵਧੇਗਾ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ।
ਮਿਥੁਨ: ਸਾਸ਼ਨ ਸੱਤਾ ਨਾਲ ਸਹਿਯੋਗ ਲੈਣ 'ਚ ਸਫਲ ਹੋਣਗੇ। ਸਹੁਰੇ ਪੱਖ ਦਾ ਸਹਿਯੋਗ ਮਿਲੇਗਾ। ਕਾਰੋਬਾਰ ਕੋਸ਼ਿਸ਼ਾਂ ਸਫਲ ਹੋਣਗੀਆਂ। ਉਲਝਣਾਂ ਰਹਿਣਗੀਆਂ।
ਕਰਕ: ਸਾਸ਼ਨ ਸੱਤਾ ਦਾ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ ਪਰ ਸਿਹਤ ਪ੍ਰਤੀ ਸੁਚੇਤ ਰਹੋ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਭੱਜ-ਦੌੜ ਰਹੇਗੀ।
ਸਿੰਘ: ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਚੱਲ ਜਾਂ ਅਚੱਲ ਜਾਇਦਾਦ 'ਚ ਵਾਧਾ ਹੋਵੇਗਾ। ਸਮਾਜ 'ਚ ਸਨਮਾਨ ਵਧੇਗਾ। ਯਾਤਰਾ ਦੀ ਸਥਿਤੀ ਬਣ ਰਹੀ ਹੈ।
ਕੰਨਿਆ: ਪਰਿਵਾਰਕ ਕੰਮਾਂ 'ਚ ਰੁੱਝੇ ਰਹਿ ਸਕਦੇ ਹੋ। ਸਿਆਸੀ ਲਾਭ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ 'ਚ ਨੇੜਤਾ ਆਵੇਗੀ। ਮਿਹਨਤ 'ਚ ਕਾਮਯਾਬੀ ਮਿਲੇਗੀ।
ਤੁਲਾ: ਮੁਹਾਰਤ ਨਾਲ ਕੀਤੇ ਗਏ ਕੰਮ ਸਫਲ ਹੋਣਗੇ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਾਰੋਬਾਰ 'ਚ ਫ਼ਾਇਦਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।
ਬ੍ਰਿਸ਼ਚਕ: ਸਮਾਜਿਕ ਕੰਮਾਂ 'ਚ ਰੁਚੀ ਬਣੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜਾਂ ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਰਚਨਾਤਮਕ ਕੰਮਾਂ 'ਚ ਮਨ ਲੱਗੇਗਾ।
ਧਨੁ: ਸਮੱਸਿਆਵਾਂ ਦਾ ਹੱਲ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਨਿੱਜੀ ਸਬੰਧ ਦ੍ਰਿੜ ਹੋਣਗੇ।
ਮਕਰ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਵਿਆਹੁਤਾ ਜੀਵਨ 'ਚ ਮਤਭੇਦ ਜਾਂ ਤਣਾਅ ਆ ਸਕਦਾ ਹੈ। ਜਦਕਿ ਸੰਤਾਨ ਦੀ ਜ਼ਿੰਮੇਵਾਰੀ ਪੂਰੀ ਹੋਵੇਗੀ।
ਕੁੰਭ: ਸਿਹਤ ਪ੍ਰਤੀ ਸੁਚੇਤ ਰਹੋ। ਕੰਮ ਵਾਲੀ ਥਾਂ 'ਚ ਰੁਕਾਵਟਾਂ ਆਉਣਗੀਆਂ। ਕੋਸ਼ਿਸ਼ਾਂ 'ਚ ਸਫਲਤਾ ਮਿਲੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ।
ਮੀਨ: ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਜੀਵਿਕਾ ਦੇ ਖੇਤਰ 'ਚ ਪ੍ਰਗਤੀ ਹੋਵੇਗੀ। ਧਾਰਮਿਕ ਰੁਚੀ 'ਚ ਵਾਧਾ ਹੋਵੇਗਾ। ਕਾਰੋਬਾਰ 'ਚ ਤਰੱਕੀ ਹੋਵੇਗੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



