ਅੱਜ ਦੀ ਗ੍ਰਹਿ ਸਥਿਤੀ: 4 ਨਵੰਬਰ 2019, ਸੋਮਵਾਰ, ਕੱਤਕ ਮਹੀਨਾ, ਸ਼ੁਕਲ ਪੱਖ, ਅਸ਼ਟਮੀ ਦਾ ਰਾਸ਼ੀਫਲ਼।
ਅੱਜ ਦਾ ਦਿਸ਼ਾਸ਼ੂਲ: ਪੂਰਬ।
ਅੱਜ ਦਾ ਰਾਹੂਕਾਲ: ਸਵੇਰੇ 07:30 ਵਜੇ ਤੋਂ ਸਵੇਰੇ 09:00 ਵਜੇ ਤਕ।
ਪਰਵ ਤੇ ਤਿਉਹਾਰ: ਸ੍ਰੀ ਗੋਪਅਸ਼ਟਮੀ।
ਭਦਰਾ: ਬਾਅਦ ਦੁਪਹਿਰ 03:53 ਵਜੇ ਤਕ।
ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ।
ਪਰਵ ਤੇ ਤਿਉਹਾਰ: ਅਕਸ਼ੈ ਨੌਮੀ।
ਵਿਸ਼ੇਸ਼: ਪੰਚਕ ਸ਼ਾਮ 4:47 ਵਜੇ ਤੋਂ 10 ਨਵੰਬਰ ਨੂੰ ਸ਼ਾਮ 05:19 ਵਜੇ ਤਕ। ਨੌਮੀ ਤਾਰੀਕ ਅਤੇ ਧਨਿਸ਼ਠਾ ਨਛੱਤਰ ਵਾਧਾ।
5 ਨਵੰਬਰ ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਕੱਤਕ ਮਹੀਨਾ, ਸ਼ੁਕਲ ਪੱਖ, ਨੌਮੀ 30 ਘੰਟੇ 11 ਮਿੰਟ ਤਕ, ਧਨਿਸ਼ਠਾ ਨਛੱਤਰ 30 ਘੰਟੇ 11 ਮਿੰਟ ਤਕ, ਗੰਡ ਯੋਗ 07 ਘੰਟੇ ਤਕ ਉਪਰੰਤ ਵਾਧਾ ਯੋਗ, ਮਕਰ 'ਚ ਚੰਦਰਮਾ ਉਪਰੰਤ ਕੁੰਭ 'ਚ।
ਮੇਖ: ਪਰਿਵਾਰਿਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਔਲਿਆਂ ਦਾ ਦਾਨ ਲਾਭਕਾਰੀ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।
ਬ੍ਰਿਖ: ਰਿਸ਼ਤਿਆਂ 'ਚ ਮਧੁਰਤਾ ਆਵੇਗੀ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ।
ਮਿਥੁਨ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਭੱਜਦੌੜ ਬਣੀ ਰਹੇਗੀ। ਵਪਾਰਕ ਯਤਨ ਸਫਲ ਹੋਣਗੇ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ।
ਕਰਕ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਵਿਗੜੇ ਕੰਮ ਬਣਨਗੇ।
ਸਿੰਘ: ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ ਪਰ ਗੁਪਤ ਦੁਸ਼ਮਣ ਸਰਗਰਮ ਰਹਿਣਗੇ। ਕੀਤਾ ਗਿਆ ਪੁੰਨਦਾਨ ਸਫਲ ਹੋਵੇਗਾ। ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਕਿਸੇ ਪਿਆਰੇਜਨ ਨਾਲ ਅਚਾਨਕ ਮੁਲਾਕਾਤ ਹੋਵੇਗੀ।
ਕੰਨਿਆ: ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।
ਤੁਲਾ: ਲੰਮੇ ਸਮੇਂ ਤੋਂ ਲਟਕੇ ਆ ਰਹੇ ਕੰਮ ਦੇ ਮੁਕੰਮਲ ਹੋਣ ਨਾਲ ਆਤਮ-ਵਿਸ਼ਵਾਸ 'ਚ ਵਾਧਾ ਹੋਵੇਗਾ। ਸਮਾਜਿਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਜਾਂ ਦੇਸ਼ਾਟਨ ਦੀ ਦਿਸ਼ਾ 'ਚ ਲਾਭ ਹੋਵੇਗਾ।
ਬ੍ਰਿਸ਼ਚਕ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪਿਤਾ ਜਾਂ ਸਬੰਧਿਤ ਅਧਿਕਾਰੀ ਕਾਰਨ ਤਣਾਅ ਮਿਲ ਸਕਦਾ ਹੈ। ਕਿਸੇ ਵੀ ਖੇਤਰ 'ਚ ਜੋਖ਼ਮ ਨਾ ਉਠਾਓ।
ਧਨੁ: ਧਾਰਮਿਕ ਪ੍ਰਵਿਰਤੀ 'ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਿਰੋਧੀ ਹਾਰਨਗੇ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।
ਮਕਰ: ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਿਕਾ ਦੇ ਖੇਤਰ 'ਚ ਤਰੱਕੀ ਮਿਲੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਵਿਗੜੇ ਕੰਮ ਬਣਨਗੇ।
ਕੁੰਭ: ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਜੀਵਿਕਾ ਦੇ ਖੇਤਰ 'ਚ ਤਰੱਕੀ ਮਿਲੇਗੀ। ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ।
ਮੀਨ: ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਕਿਸੇ ਪਿਆਰੇਜਨ ਨਾਲ ਅਚਾਨਕ ਮੁਲਾਕਾਤ ਹੋਵੇਗੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



