Today’s Horoscope: ਇਸ ਰਾਸ਼ੀ ਵਾਲੇ ਸੱਭਿਆਚਾਰਕ ਜਾਂ ਧਾਰਮਿਕ ਕੰਮਾਂ ‘ਚ ਮਸ਼ਰੂਫ਼ ਰਹਿਣਗੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 9 ਅਕਤੂਬਰ 2019 ਬੁੱਧਵਾਰ, ਅੱਸੂ ਮਹੀਨਾ, ਸ਼ੁਕਲ ਪੱਖ, ਦਸ਼ਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਬਾਅਦ ਦੁਪਹਿਰ 03.00 ਵਜੇ ਤੋਂ ਸ਼ਾਮ 04.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ, ਉੱਤਰ।

10 ਅਕਤੂਬਰ, 2019 ਦਾ ਪੰਚਾਂਗ: ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁਤ, ਅੱਸੂ ਮਹੀਨਾ, ਸ਼ੁਕਲ ਪੱਖ ਇਕਾਦਸ਼ੀ ਉਪਰੰਤ ਦੁਆਦਸ਼ੀ, ਧਨਿਸ਼ਠਾ ਨਛੱਤਰ ਉਪਰੰਤ ਸ਼ਤਭਿਸ਼ਾ ਨਛੱਤਰ, ਸ਼ੂਲ ਯੋਗ ਉਪਰੰਤ ਗੰਡ ਯੋਗ, ਮਕਰ ਵਿਚ ਚੰਦਰਮਾ 09 ਘੰਟੇ 41 ਮਿੰਟ ਉਪਰੰਤ ਕੁੰਭ ਵਿਚ।

ਮੇਖ: ਸੱਭਿਆਚਾਰਕ ਜਾਂ ਧਾਰਮਿਕ ਕੰਮਾਂ 'ਚ ਰੁੱਝੇ ਰਹੋਗੇ। ਪਰਿਵਾਰਕ ਮੈਂਬਰਾਂ ਦਾ ਸਹਿਯੋਗ ਮਿਲੇਗਾ। ਮਾਲੀ ਪੱਖ ਮਜ਼ਬੂਤ ਹੋਵੇਗਾ। ਕਿਸੇ ਨਾਲ ਮੁਲਾਕਾਤ ਹੋਵੇਗੀ।

ਬ੍ਰਿਖ: ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਕਾਰੋਬਾਰੀ ਯੋਜਨਾ ਕਾਮਯਾਬ ਹੋਵੇਗੀ। ਪਰਿਵਾਰ ਜ਼ਿੰਮੇਵਾਰੀ ਪੂਰੀ ਹੋਵੇਗੀ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ।

ਮਿਥੁਨ: ਖ਼ੁਸ਼ਕਿਸਮਤੀ ਨਾਲ ਚੰਗੀ ਖ਼ਬਰ ਮਿਲੇਗੀ। ਕਾਰੋਬਾਰੀ ਤੇ ਸੱਭਿਆਚਾਰ ਪ੍ਰੋਗਰਾਮਾਂ 'ਚ ਰੁੱਝੇ ਰਹਿ ਸਕਦੇ ਹੋ। ਆਰਥਿਕ ਮਾਮਲਿਆਂ ਸਬੰਧੀ ਸੁਚੇਤ ਰਹੋ।

ਕਰਕ: ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਮਾਲੀ ਹਾਲਤ ਠੀਕ ਰਹੇਗੀ।

ਸਿੰਘ: ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਪਰਿਵਾਰ 'ਚ ਮਾਣ ਵਧੇਗਾ। ਮਾਲੀ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਮਿੱਤਰਾਂ ਨਾਲ ਭੇਟ ਹੋਵੇਗੀ।

ਕੰਨਿਆ: ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਸਿਹਤ ਪ੍ਰਤੀ ਸੁਚੇਤ ਰਹੋ। ਧਨ, ਅਹੁਦੇ ਤੇ ਮਾਣ ਦੀ ਦਿਸ਼ਾ 'ਚ ਲਾਭ ਮਿਲੇਗਾ। ਸਬੰਧਾਂ 'ਚ ਮਿਠਾਸ ਆਵੇਗੀ। ਵਿਗੜੇ ਕੰਮ ਬਣਨਗੇ।

ਤੁਲਾ: ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰ 'ਚ ਸਨਮਾਨ ਵਧੇਗਾ।

ਬ੍ਰਿਸ਼ਚਕ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸਬੰਧਾਂ ਵਿਚ ਮਿਠਾਸ ਆਵੇਗੀ। ਯਾਤਰਾ ਦੀ ਸਥਿਤੀ ਬਣ ਰਹੀ ਹੈ।

ਧਨੁ: ਪਰਿਵਾਰ 'ਚ ਸਨਮਾਨ ਵਧੇਗਾ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਸਮਾਜਿਕ ਸਨਮਾਨ ਵਧੇਗਾ। ਧਨ ਤੇ ਮਾਣ ਵਿਚ ਵਾਧਾ ਹੋਵੇਗਾ।

ਮਕਰ: ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ। ਸਮਾਜਿਕ ਕੰਮਾਂ ਵਿਚ ਰੁਚੀ ਵਧੇਗੀ।

ਕੁੰਭ: ਧਾਰਮਿਕ ਜਾਂ ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਭਾਵੁਕਤਾ 'ਤੇ ਕੰਟਰੋਲ ਰੱਖੋ। ਖਾਸ ਤੌਰ 'ਤੇ ਸਨਮਾਨ ਪ੍ਰਤੀ ਸੁਚੇਤ ਰਹੋ।

ਮੀਨ: ਔਲਾਦ ਕਾਰਨ ਚਿੰਤਤ ਹੋ ਸਕਦੇ ਹੋ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਬੇਕਾਰ ਦੀ ਭੱਜ ਦੌੜ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹੋ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
Jaskamal Singh
..