Today’s Horoscope: ਇਸ ਰਾਸ਼ੀ ਵਾਲਿਆਂ ਨੂੰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 11 ਅਕਤੂਬਰ 2019, ਸ਼ੁੱਕਰਵਾਰ, ਅੱਸੂ ਮਹੀਨਾ, ਸ਼ੁਕਲ ਪੱਖ, ਤ੍ਰਿਦਸ਼ੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ: ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ: ਪੂਰਬ।

ਅੱਜ ਦਾ ਰਾਹੂਕਾਲ: ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 12.00 ਵਜੇ ਤਕ।

ਕੱਲ੍ਹ ਦੀ ਭਦਰਾ: ਰਾਤ 12.37 ਤੋਂ 13 ਅਕਤੂਬਰ ਦੁਪਹਿਰ 01.39 ਵਜੇ ਤਕ।

12 ਅਕਤੂਬਰ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਅੱਸੂ ਮਹੀਨਾ, ਸ਼ੁਕਲ ਪੱਖ, ਚਤੁਰਦਸ਼ੀ 24 ਘੰਟੇ 37 ਮਿੰਟ ਤਕ ਉਸ ਤੋਂ ਬਾਅਦ ਪੂਰਣਿਮਾ, ਉੱਤਰਭਾਦਰਪਦ ਨਛੱਤਰ 29 ਘੰਟੇ 58 ਮਿੰਟ ਤਕ, ਧਰੁਵ ਯੋਗ 28 ਘੰਟੇ12 ਮਿੰਟ ਤਕ ਉਸ ਤੋਂ ਬਾਅਦ ਵਿਆਘਾਤ ਯੋਗ, ਮੀਨ 'ਚ ਚੰਦਰਮਾ।

ਮੇਖ: ਪਰਿਵਾਰਕ ਤਣਾਅ ਮਿਲ ਸਕਦਾ ਹੈ। ਸਿਹਤ ਅਤੇ ਵੱਕਾਰ ਪ੍ਰਤੀ ਸੁਚੇਤ ਰਹੋ। ਦੂਜਿਆਂ ਦੇ ਮਾਮਲੇ ਵਿਚ ਦਖ਼ਲਅੰਦਾਜ਼ੀ ਨਾਲ ਕਰੋ।

ਬ੍ਰਿਖ: ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਤੇ ਸੈਰ-ਸਪਾਟੇ ਦੀ ਸਥਿਤੀ ਸੁਖਦ ਰਹੇਗੀ।

ਮਿਥੁਨ: ਪਰਿਵਾਰਕ ਜੀਵਨ ਸੁਖੀ ਹੋਵੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਅਤੇ ਵੱਕਾਰ 'ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਕਰਕ: ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਸਬੰਧਾਂ 'ਚ ਮਿਠਾਸ ਆਵੇਗੀ। ਸਿਆਸੀ ਯੋਜਨਾਵਾਂ ਦੀ ਪੂਰਤੀ ਹੋਵੇਗੀ।

ਸਿੰਘ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ 'ਚ ਵਾਧਾ ਹੋਵੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ।

ਕੰਨਿਆ: ਜੀਵਨ ਸਾਥੀ ਦਾ ਸਹਿਯੋਗ ਰਹੇਗਾ। ਰਿਸ਼ਤਿਆਂ ਵਿਚ ਨੇੜਤਾ ਆਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰੀ ਵੱਕਾਰ ਵਧੇਗਾ।

ਤੁਲਾ: ਸਬੰਧਿਤ ਅਧਿਕਾਰੀ ਜਾਂ ਘਰ ਦੇ ਮੁਖੀ ਕਾਰਨ ਤਣਾਅ ਮਿਲ ਸਕਦਾ ਹੈ। ਆਰਥਿਕ ਮਾਮਲਿਆਂ ਵਿਚ ਤਰੱਕੀ ਮਿਲੇਗੀ। ਸਮਾਜਿਕ ਵੱਕਾਰ ਵਧੇਗਾ।

ਬ੍ਰਿਸ਼ਚਕ: ਧਨ, ਅਹੁਦੇ, ਵੱਕਾਰ ਦੀ ਦਿਸ਼ਾ ਵਿਚ ਤਰੱਕੀ ਮਿਲੇਗੀ। ਜਨਤਕ ਕੰਮਾਂ ਵਿਚ ਰੁਚੀ ਲਵੋਗੇ। ਯਾਤਰਾ ਤੇ ਸੈਰ-ਸਪਾਟੇ ਦੀ ਸਥਿਤੀ ਸੁਖਦ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਧਨੁ: ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ।

ਮਕਰ: ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ ਪਰ ਭਾਵੁਕਤਾ 'ਤੇ ਕੰਟਰੋਲ ਰੱਖਣਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਕੁੰਭ: ਮਨ ਪਰੇਸ਼ਾਨ ਰਹੇਗਾ ਪਰ ਮਸਰੂਫ਼ੀਅਤ ਵਧੇਗੀ। ਕਿਸੇ ਰਿਸ਼ਤੇਦਾਰ ਜਾਂ ਗੁਆਂਢੀ ਤੋਂ ਤਣਾਅ ਮਿਲ ਸਕਦਾ ਹੈ। ਮਿੱਤਰਾਂ ਤੋਂ ਸਹਿਯੋਗ ਮਿਲੇਗਾ।

ਮੀਨ: ਧਨ, ਅਹੁਦੇ, ਵੱਕਾਰ ਦੀ ਦਿਸ਼ਾ ਵਿਚ ਲਾਭ ਮਿਲੇਗਾ। ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਵਿਗੜੇ ਕੰਮ ਬਣਨਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
Jaskamal Singh
..