Today’s Horoscope: 13 ਨਵੰਬਰ 2019 ਬੁੱਧਵਾਰ, ਇਸ ਰਾਸ਼ੀ ਵਾਲਿਆਂ ਦੇ ਪ੍ਰਭਾਵ ‘ਚ ਹੋਵੇਗਾ ਵਾਧਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 13 ਨਵੰਬਰ 2019 ਬੁੱਧਵਾਰ, ਮੱਘਰ, ਕ੍ਰਿਸ਼ਨ ਪੱਖ, ਪ੍ਰਤੀਪਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: 12.00 ਵਜੇ ਤੋਂ ਦੁਪਹਿਰ 01.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ, ਦੱਖਣ।

ਅੱਜ ਦੀ ਤਿਉਹਾਰ: ਮੱਘਰ ਮਹੀਨਾ ਆਰੰਭ, ਸ਼ੂਨਿਆ ਸ਼ਾਇਨ ਦੁੱਤੀਆ ਵਰਤ।

14 ਨਵੰਬਰ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁੱਤ, ਮੱਘਰ ਮਹੀਨਾ, ਕ੍ਰਿਸ਼ਨ ਪੱਖ, ਦੁੱਤੀਆ 19 ਘੰਟੇ 55 ਮਿੰਟ ਉਪਰੰਤ ਤ੍ਰਿਤੀਆ, ਰੋਹਿਣੀ ਨਛੱਤਰ 22 ਘੰਟੇ 47 ਮਿੰਟ ਉਪਰੰਤ ਮ੍ਰਗਸ਼ਿਰਾ ਨਛੱਤਰ, ਪਰਿਘ ਯੋਗ 09 ਘੰਟੇ 13 ਮਿੰਟ ਉਪਰੰਤ ਸ਼ਿਵ ਯੋਗ, ਬ੍ਰਿਖ ਵਿਚ ਚੰਦਰਮਾ।

ਮੇਖ: ਕਾਰੋਬਾਰ ਮਾਮਲਿਆਂ 'ਚ ਕੋਸ਼ਿਸ਼ਾਂ ਸਫਲ ਹੋਣਗੀਆਂ। ਔਲਾਦ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਸਿੱਖਿਆ ਮੁਕਾਬਲੇ 'ਚ ਸਫਲਤਾ ਮਿਲੇਗੀ।

ਬ੍ਰਿਖ: ਭਾਵੁਕਤਾ 'ਤੇ ਕੰਟਰੋਲ ਰੱਖੋ। ਸਿਹਤ ਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹੋ। ਮਾਲੀ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ 'ਚ ਵਾਧਾ ਹੋਵੇਗਾ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਮਿਥੁਨ: ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੰਮਾਂ 'ਚ ਤਰੱਕੀ ਹੋਵੇਗੀ। ਜੀਵਿਕਾ ਦੇ ਖੇਤਰ 'ਚ ਵੀ ਤਰੱਕੀ ਹੋਵੇਗੀ। ਸਿਹਤ ਪ੍ਰਤੀ ਸੁਚੇਤ ਰਹੋ।

ਕਰਕ: ਮਨ ਅਣਪਛਾਤੇ ਡਰ ਦੀ ਲਪੇਟ 'ਚ ਰਹੇਗਾ। ਪਰਿਵਾਰਕ ਕੰਮਾਂ 'ਚ ਰੁੱਝੇ ਰਹਿ ਸਕਦੇ ਹੋ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ।

ਸਿੰਘ: ਘਰ 'ਚ ਔਰਤ ਦਾ ਸਹਿਯੋਗ ਮਿਲੇਗਾ। ਔਲਾਦ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਸਾਰਥਿਕ ਕੰਮਾਂ 'ਚ ਸਫਲਤਾ ਮਿਲੇਗੀ।

ਕੰਨਿਆ: ਰਚਨਾਤਮਕ ਕੰਮਾਂ 'ਚ ਸਫਲਤਾ ਹੋਵੇਗਾ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਿਸੇ ਪੁਰਾਣੇ ਮਿੱਤਰ ਨਾਲ ਮੁਲਾਕਾਤ ਹੋ ਸਕਦੀ ਹੈ।

ਤੁਲਾ: ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਰਿਸ਼ਤੇ ਦ੍ਰਿੜ ਹੋਣਗੇ।

ਬ੍ਰਿਸ਼ਚਕ: ਬਹੁ-ਗਿਣਤੀ ਕੰਮ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਵਿਗੜੇ ਕੰਮ ਬਣਨਗੇ। ਯਾਤਰਾ ਦੀ ਸਥਿਤੀ ਬਣ ਰਹੀ ਹੈ।

ਧਨੁ: ਰੁਕੇ ਹੋਏ ਕੰਮ ਸੰਪੰਨ ਹੋਣਗੇ। ਕਾਰੋਬਾਰ 'ਚ ਸਨਮਾਨ ਵਧੇਗਾਸ਼ ਧਨ ਤੇ ਸਨਮਾਨ ਵਧੇਗਾ। ਫਿਰ ਵੀ ਮਨ ਅਸ਼ਾਂਤ ਰਹੇਗਾ।

ਮਕਰ: ਕਾਰੋਬਾਰ ਯੋਜਨਾ ਸਫਲ ਹੋਵੇਗੀ। ਸਮਾਜਿਕ ਕੰਮਾਂ 'ਚ ਰੁਚੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਸਿੱਖਿਆ ਮੁਕਾਬਲੇ 'ਚ ਮਿਹਨਤ ਕਰਨੀ ਹੋਵੇਗੀ।

ਕੁੰਭ: ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਸਬੰਧਾਂ 'ਚ ਨੇੜਤਾ ਆਵੇਗੀ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ।

ਮੀਨ: ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ ਮਾਮਲਿਆਂ 'ਚ ਤਰੱਕੀ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗੀ। ਜੀਵਿਕਾ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ ਸਫਲ ਹੋਣਗੀਆਂ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।