Today’s Horoscope: 16 ਦਸੰਬਰ 2019 ਸੋਮਵਾਰ, ਇਸ ਰਾਸ਼ੀ ਵਾਲਿਆਂ ਨੂੰ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 16 ਦਸੰਬਰ 2019, ਸੋਮਵਾਰ, ਪੋਹ ਮਹੀਨਾ, ਕ੍ਰਿਸ਼ਨ ਪੱਖ, ਪੰਚਮੀ ਦਾ ਰਾਸ਼ੀਫਲ਼।

ਅੱਜ ਦਾ ਦਿਸ਼ਾਸ਼ੂਲ: ਪੂਰਬ।

ਅੱਜ ਦਾ ਰਾਹੂਕਾਲ: ਸਵੇਰੇ 07;30 ਵਜੇ ਤੋਂ 09:00 ਵਜੇ ਤਕ।

ਅੱਜ ਦਾ ਪਰਵ ਤੇ ਤਿਉਹਾਰ: ਸੂਰਜ ਦੀ ਧਨੁ ਸੰਕ੍ਰਾਂਤੀ।

ਕੱਲ੍ਹ ਦੀ ਭੱਦਰਾ: ਰਾਤ 01:38 ਵਜੇ ਤੋਂ 18 ਦਸੰਬਰ ਨੂੰ ਦੁਪਹਿਰ 12: 37 ਵਜੇ ਤਕ।

17 ਦਸੰਬਰ ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਪੋਹ ਮਹੀਨਾ, ਕ੍ਰਿਸ਼ਨ ਪੱਖ, ਪਸ਼ਠੀ 25 ਘੰਟੇ 38 ਮਿੰਟ ਤਕ ਉਪਰੰਤ ਸਪਤਮੀ, ਮਘਾ ਨਛੱਤਰ 25 ਘੰਟੇ 26 ਮਿੰਟ ਤਕ ਉਪਰੰਤ ਪੂਰਵਾਫਾਲਗੁਣੀ ਨਛੱਤਰ, ਵਿਸ਼ਕੁੰਭ ਯੋਗ 23 ਘੰਟੇ 09 ਮਿੰਟ ਤਕ ਉਪਰੰਤ ਪ੍ਰੀਤੀ ਯੋਗ, ਸਿੰਘ 'ਚ ਚੰਦਰਮਾ।

ਮੇਖ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਰਾਜਨੀਤਕ ਇੱਛਾ ਦੀ ਪੂਰਤੀ ਹੋਵੇਗੀ।

ਬ੍ਰਿਖ: ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਰੁਪਏ-ਪੈਸੇ ਦੇ ਲੈਣ-ਦੇਣ 'ਚ ਸਾਵਧਾਨੀ ਵਰਤੋ। ਧਨ ਨੁਕਸਾਨ ਦਾ ਡਰ ਹੈ। ਚੱਲ ਜਾਂ ਅਚੱਲ ਜਾਇਦਾਦ ਦੇ ਮਾਮਲੇ 'ਚ ਸਫਲਤਾ ਮਿਲੇਗੀ।

ਮਿਥੁਨ: ਵਪਾਰਕ ਯਤਨ ਸਫਲ ਹੋਣਗੇ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਕਰਕ: ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਪਰਿਵਾਰਿਕ ਮਾਣ-ਸਨਮਾਨ ਵਧੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਵਿਗੜੇ ਕੰਮ ਬਣਨ ਦੀ ਸੰਭਾਵਨਾ ਹੈ।

ਸਿੰਘ: ਚੱਲ ਜਾਂ ਅਚੱਲ ਜਾਇਦਾਦ 'ਚ ਵਾਧੇ ਦਾ ਯੋਗ ਹੈ। ਵਪਾਰਕ ਮਾਣ-ਸਨਮਾਨ ਵਧੇਗਾ। ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲਣ ਦਾ ਯੋਗ ਹੈ।

ਕੰਨਿਆ: ਪਰਿਵਾਰਿਕ ਕੰਮਾਂ 'ਚ ਰੁੱਝੇ ਰਹੋਗੇ। ਆਰਥਿਕ ਮਾਮਲਿਆਂ 'ਚ ਲਾਭਕਾਰੀ ਸਥਿਤੀ ਰਹੇਗੀ। ਵਪਾਰ ਦੇ ਖੇਤਰ 'ਚ ਤੁਹਾਡਾ ਦਬਦਬਾ ਰਹੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਤੁਲਾ: ਕੀਤਾ ਗਿਆ ਪੁੰਨਦਾਨ ਸਫਲ ਹੋਵੇਗਾ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਆਰਥਿਕ ਮਾਮਲਿਆਂ 'ਚ ਸਫਲਤਾ ਮਿਲੇਗੀ। ਯਾਤਰਾ-ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਵਿਗੜੇ ਕੰਮ ਬਣਨਗੇ।

ਬ੍ਰਿਸ਼ਚਕ: ਯਾਤਰਾ ਦੌਰਾਨ ਸਾਵਧਾਨੀ ਵਰਤੋ। ਧਨ, ਅਹੁਦਾ ਅਤੇ ਮਾਣ-ਸਨਮਾਨ 'ਚ ਵਾਧਾ ਹੋਵੇਗਾ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ।

ਧਨੁ: ਸਮਾਜਿਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਸ਼ਾਸਨ-ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਕਾਰੀ ਰਹੇਗਾ।

ਮਕਰ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਕੁਝ ਪਰਿਵਾਰਿਕ ਅਤੇ ਵਪਾਰਕ ਮਾਮਲਿਆਂ ਨੂੰ ਲੈ ਤਣਾਅ ਮਿਲ ਸਕਦਾ ਹੈ।

ਕੁੰਭ: ਅਚਾਨਕ ਕਿਸੇ ਸਮੱਸਿਆ ਤੋਂ ਗ੍ਰਸਤ ਹੋ ਸਕਦੇ ਹੋ, ਪਰ ਉਸ ਸਮੱਸਿਆ ਦਾ ਹੱਲ ਹੋ ਜਾਵੇਗਾ। ਸਿਹਤ ਅਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹੋ। ਪਰਿਵਾਰਿਕ ਮਾਮਲਿਆਂ 'ਚ ਤਰੱਕੀ ਹੋਵੇਗੀ।

ਮੀਨ: ਵਪਾਰ ਦੇ ਖੇਤਰ 'ਚ ਮਾਣ-ਸਨਮਾਨ ਵਘੇਗਾ। ਸ਼ਾਸਨ-ਸੱਤਾ ਦਾ ਸਹਿਯੋਗ ਮਿਲੇਗਾ। ਪਿਤਾ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਧਨ, ਯਸ਼ ਅਤੇ ਕੀਰਤੀ 'ਚ ਵਾਧਾ ਹੋਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
Jaskamal Singh
..