ਅੱਜ ਦੀ ਗ੍ਰਹਿ ਸਥਿਤੀ: 25 ਅਕਤੂਬਰ 2019, ਸ਼ੁੱਕਰਵਾਰ, ਕੱਤਕ ਮਹੀਨਾ, ਕ੍ਰਿਸ਼ਨ ਪੱਖ, ਦੂਜ ਦਾ ਰਾਸ਼ੀਫਲ਼।
ਅੱਜ ਦਾ ਦਿਸ਼ਾਸ਼ੂਲ: ਪੱਛਮ।
ਅੱਜ ਦਾ ਰਾਹੂਕਾਲ: ਦੁਪਹਿਰ 10:30 ਵਜੇ ਤੋਂ 12:00 ਵਜੇ ਤਕ।
ਅੱਜ ਦਾ ਪਰਵ ਤੇ ਤਿਉਹਾਰ: ਗੋਵਤਸ ਦਵਾਦਸ਼ੀ, ਧਨ ਤੀਜ, ਪ੍ਰਦੋਸ਼।
ਕੱਲ੍ਹ ਦਾ ਦਿਸ਼ਾਸ਼ੂਲ: ਪੂਰਬ।
ਪਰਵ ਅਤੇ ਤਿਉਹਾਰ: ਸ੍ਰੀ ਹਨੂੰਮਾਨ ਜੈਅੰਤੀ।
ਕੱਲ੍ਹ ਦੀ ਭਦਰਾ: ਬਾਅਦ ਦੁਪਹਿਰ 03:45 ਵਜੇ ਤੋਂ ਰਾਤ 02.05 ਵਜੇ ਤਕ।
26 ਅਕਤੂਬਰ 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਕੱਤਕ ਮਹੀਨਾ, ਕ੍ਰਿਸ਼ਨ ਪੱਖ, ਤੀਜ 15 ਘੰਟੇ 47 ਮਿੰਟ ਤਕ ਉਪਰੰਤ ਚੌਥ, ਉਤਰਾ ਫਾਲਗੁਣੀ ਨਛੱਤਰ ਉਪਰੰਤ ਹਸਤ ਨਛੱਤਰ, ਵੈਧ੍ਰਤੀ ਯੋਗ ਉਪਰੰਤ ਪ੍ਰੀਤੀ ਯੋਗ, ਕੰਨਿਆ 'ਚ ਚੰਦਰਮਾ।
ਮੇਖ: ਜੋਖ਼ਮ ਭਰੇ ਕੰਮ ਨਾ ਕਰੋ। ਹਾਦਸੇ ਦਾ ਡਰ ਹੈ। ਗੁਪਤ ਦੁਸ਼ਮਣ ਤਣਾਅ ਦੇ ਸਕਦਾ ਹੈ। ਸਿਹਤ ਅਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਤਣਾਅ ਰਹੇਗਾ।
ਬ੍ਰਿਖ: ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਉਤੇਜਨਾ 'ਤੇ ਕੰਟਰੋਲ ਰੱਖੋ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਉਠਾਓ। ਸਿਹਤ ਪ੍ਰਤੀ ਸੁਚੇਤ ਰਹੋ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।
ਮਿਥੁਨ: ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਆਰਥਿਕ ਪੰਖ ਮਜ਼ਬੂਤ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਵਿਗੜੇ ਕੰਮ ਬਣਨਗੇ।
ਕਰਕ: ਗ੍ਰਹਿ ਕੰਮਾਂ 'ਚ ਰੁੱਝੇ ਰਹੋਗੇ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਜੀਵਿਕਾ ਦੇ ਖੇਤਰ 'ਚ ਤਰੱਕੀ ਮਿਲੇਗੀ। ਕਿਸੇ ਪਿਆਰੇ ਨਾਲ ਅਚਾਨਕ ਮੁਲਾਕਾਤ ਹੋਵੇਗੀ।
ਸਿੰਘ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਸਨਮਾਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ।
ਕੰਨਿਆ: ਭਾਵੁਕਤਾ 'ਤੇ ਕੰਟਰੋਲ ਰੱਖੋ। ਖ਼ਾਸ ਤੌਰ 'ਤੇ ਬੋਲੀ 'ਤੇ ਜਿਸ ਨਾਲ ਰਿਸ਼ਤਿਆਂ 'ਚ ਤਣਾਅ ਅਤੇ ਟੁੱਟਣ ਆਦਿ ਦੀ ਸਥਿਤੀ ਨਾ ਆਵੇ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਉਠਾਓ।
ਤੁਲਾ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲੇਗਾ। ਵਪਾਰਕ ਮਾਮਲਿਆਂ 'ਚ ਸੁਚੇਤ ਰਹਿਣ ਦੀ ਲੋੜਹੈ।
ਬ੍ਰਿਸ਼ਚਕ: ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ।
ਧਨੁ: ਉੱਚ ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਕੰਮਾਂ 'ਚ ਰੁੱਝੇ ਰਹੋਗੇ। ਤੋਹਫੇ ਜਾਂ ਸਨਮਾਨ ਦਾ ਲਾਭ ਮਿਲੇਗਾ।
ਮਕਰ: ਉੱਚ ਅਧਿਕਾਰੀ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।
ਕੁੰਭ: ਵਿਰੋਧੀ ਸਰਗਰਮ ਰਹਿਣਗੇ। ਸਿਹਤ ਪ੍ਰਤੀ ਸੁਚੇਤ ਰਹੋ। ਆਰਥਿਕ ਤਣਾਅ ਰਹੇਗਾ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਵਿਗੜੇ ਕੰਮ ਬਣਨਗੇ।
ਮੀਨ: ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਸਮਾਜਿਕ ਕੰਮਾਂ 'ਚ ਰੁਚੀ ਲਵੋਗੇ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



