Today’s Horoscope: 27 ਦਸੰਬਰ 2019 ਸ਼ੁੱਕਰਵਾਰ, ਇਸ ਰਾਸ਼ੀ ਵਾਲਿਆਂ ਦਾ ਪੁੰਨਦਾਨ ਹੋਵੇਗਾ ਸਫਲ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼
ਅੱਜ ਦੀ ਗ੍ਰਹਿ ਸਥਿਤੀ: 27 ਦਸੰਬਰ 2019, ਸ਼ੁੱਕਰਵਾਰ, ਪੋਹ ਮਹੀਨਾ, ਸ਼ੁਕਲ ਪੱਖ, ਪ੍ਰਤੀਪਦਾ ਦਾ ਰਾਸ਼ੀਫਲ਼।
ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਪੱਛਮ, ਪੂਰਬ।
ਅੱਜ ਦਾ ਰਾਹੂਕਾਲ: ਸਵੇਰੇ 10:30 ਵਜੇ ਤੋਂ ਮੱਧ ਦੁਪਹਿਰ 12: 00 ਵਜੇ ਤਕ।
ਵਿਸ਼ੇਸ਼: ਪੋਹ ਮਹੀਨਾ ਸ਼ੁਕਲ ਪੱਖ ਸ਼ੁਰੂ।
ਕੱਲ੍ਹ ਦਾ ਪੁਰਬ ਤੇ ਤਿਉਹਾਰ: ਮੰਗਲ ਵਿਸ਼ਾਖਾ ਨਛੱਤਰ 'ਚ
28 ਦਸੰਬਰ 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ, ਦੂਜ 11 ਘੰਟੇ 10 ਮਿੰਟ ਤਕ ਉਪਰੰਤ ਤੀਜ, ਉਤਰਛਾਢਾ ਨਛੱਤਰ 18 ਘੰਟੇ 43 ਮਿੰਟ ਉਪਰੰਤ ਸ਼ਰਵਣ ਨਛੱਤਰ, ਵਿਆਧਾਤ ਯੋਗ 20 ਘੰਟੇ 26 ਮਿੰਟ ਤਕ ਉਪਰੰਤ ਹਰਸ਼ਣ ਯੋਗ, ਮਕਰ 'ਚ ਚੰਦਰਮਾ।
ਮੇਖ: ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਕਿਸਮਤ ਨਾਲ ਸੁਖਦ ਸਮਾਚਾਰ ਮਿਲੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।
ਬ੍ਰਿਖ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਲਾਭਕਾਰੀ ਰਹੇਗਾ। ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਸਮਾਜਿਕ ਕੰਮਾਂ 'ਚ ਰੁਚੀ ਲਵੋਗੇ। ਧਾਰਮਿਕ ਰੁਚੀ 'ਚ ਵਾਧਾ ਹੋਵੇਗਾ।
ਮਿਥੁਨ: ਸ਼ਾਹੀ ਖ਼ਰਚ ਤੋਂ ਬਚਣਾ ਪਵੇਗਾ। ਸਿਹਤ ਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹੋ। ਰਚਨਾਤਮਕ ਯਤਨ ਸਫਲ ਹੋਣਗੇ। ਜੀਵਨਸਾਥੀ ਦਾ ਸਹਿਯੋਗ ਮਿਲ ਸਕਦਾ ਹੈ।
ਕਰਕ: ਵਪਾਰਕ ਯੋਜਨਾ ਸਫਲ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ।
ਸਿੰਘ: ਵਿਰੋਧੀ ਸਰਗਰਮ ਰਹਿਣਗੇ। ਕਿਸੇ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾਲ ਚੁੱਕੋ। ਜ਼ਮੀਨ-ਜਾਇਦਾਦ ਦੇ ਮਾਮਲੇ 'ਚ ਨਿਵੇਸ਼ ਨਾ ਕਰੋ।
ਕੰਨਿਆ: ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਵਪਾਰਕ ਮਾਣ-ਸਨਮਾਨ ਵਧੇਗਾ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ।
ਤੁਲਾ: ਘਰੇਲੂ ਕੰਮਾਂ 'ਚ ਰੁੱਝੇ ਰਹੋਗੇ। ਕੀਤਾ ਗਿਆ ਪੁੰਨਦਾਨ ਸਫਲ ਹੋਵੇਗਾ। ਦੋਸਤਾਨਾ ਰਿਸ਼ਤੇ ਗੂੜ੍ਹੇ ਹੋਣਗੇ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ। ਧਾਰਮਿਕ ਰੁਚੀ 'ਚ ਵਾਧਾ ਹੋਵੇਗਾ।
ਬ੍ਰਿਸ਼ਚਕ: ਸਿਹਤ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਹੈ। ਖ਼ਾਸ ਤੌਰ 'ਤੇ ਹਾਈ ਬਲੱਡ ਪ੍ਰੈਸ਼ਨ ਜਾਂ ਸ਼ੂਗਰ ਦੇ ਮਰੀਜ਼ ਖ਼ੁਦ 'ਤੇ ਵਿਸ਼ੇਸ਼ ਧਿਆਨ ਦੇਣ। ਆਰਥਿਕ ਯੋਜਨਾ ਸਫਲ ਹੋਵੇਗੀ।
ਧਨੁ: ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਔਲਾਦ ਦੇ ਵਿਹਾਰ ਕਾਰਨ ਚਿੰਤਤ ਰਹਿ ਸਕਦੇ ਹੋ। ਗ਼ਲਤ ਫ਼ੈਸਲਾ ਤਣਾਅ ਦਾ ਕਾਰਨ ਬਣ ਸਕਦਾ ਹੈ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।
ਮਕਰ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਚੱਲ ਜਾਂ ਅਚੱਲ ਜਾਇਦਾਦ 'ਚ ਵਾਧਾ ਹੋਵੇਗਾ। ਗੁਆਂਢੀ ਜਾਂ ਭਰਾ ਤੋਂ ਤਣਾਅ ਮਿਲ ਸਕਦਾ ਹੈ।
ਕੁੰਭ: ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਲਾਭਕਾਰੀ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।
ਮੀਨ: ਉੱਚ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ। ਵਪਾਰਕ ਯਤਨ ਸਫਲ ਹੋਣਗੇ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਵਪਾਰਕ ਯੋਜਨਾ ਸਫਲ ਹੋਵੇਗੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



