ਸੰਗਤਪੁਰਾ ‘ਚ ਭਾਰੀ ਮੀਂਹ ਦੌਰਾਨ ਡਿੱਗਿਆ ਮਕਾਨ, ਮਾਂ ਦੀ ਮੌਤ, ਧੀ ਜ਼ਖ਼ਮੀ

by nripost

ਲਹਿਰਾਗਾਗਾ (ਨੇਹਾ): ਇੱਥੋਂ ਨੇੜਲੇ ਪਿੰਡ ਸੰਗਤਪੁਰਾ ਵਿਖੇ ਅੱਜ ਸਵੇਰੇ ਸ਼ੁਰੂ ਹੋਏ ਭਾਰੀ ਮੀਂਹ ਦੌਰਾਨ ਮਕਾਨ ਡਿੱਗਣ ਕਾਰਨ ਆਪਣੀ ਧੀ ਦੇ ਘਰ ਆਈ ਬਿਰਧ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਸਵੇਰ ਕਰੀਬ 4 ਵਜੇ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸੁਖਪਾਲ ਸਿੰਘ ਮਿਸਤਰੀ ਪੁੱਤਰ ਸੌਣ ਸਿੰਘ ਦਾ ਮਕਾਨ ਡਿੱਗ ਗਿਆ। ਸੁਖਪਾਲ ਸਿੰਘ ਦੀ ਸੱਸ ਕਰਮਜੀਤ ਕੌਰ (60) ਦੀ ਮੌਤ ਹੋ ਗਈ ਹੈ।

ਸੁਖਪਾਲ ਸਿੰਘ ਦੀ ਪਤਨੀ ਮਨਦੀਪ ਕੌਰ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ ਹੈ। ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪਿੰਡ ਦੇ ਕਾਫ਼ੀ ਘਰਾਂ ਦਾ ਨੁਕਸਾਨ ਹੋਇਆ ਹੈ।

More News

NRI Post
..
NRI Post
..
NRI Post
..