ਬਾਲੀਵੁੱਡ: ਮਲਟੀ ਸਟਾਰ ਫਿਲਮ ਹਾਊਸਫੁੱਲ-4 ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਦੇ ਪਹਿਲੇ ਦਿਨ ਸ਼ੋਅ ਖ਼ਾਸ ਨਹੀਂ ਰਿਹਾ ਹੈ। ਸੋਸ਼ਲ ਮੀਡੀਆ 'ਤੇ ਆ ਰਹੇ Reaction ਤੋਂ ਲੱਗ ਰਿਹਾ ਹੈ ਅਕਸ਼ੇ ਕੁਮਾਰ ਦੀ ਕਾਮੇਡੀ ਫਿਲਮ ਲੋਕਾਂ ਦੀ ਭੀੜ ਜੁਟਾਉਣ 'ਚ ਕਾਮਯਾਬ ਨਹੀਂ ਰਹੀ। ਉੱਥੇ ਹੀ ਜੇਕਰ ਫਿਲਮ Review ਦੀ ਗੱਲ ਕਰੀਏ ਤਾਂ ਕੁਝ ਲੋਕਾਂ ਨੇ ਫਿਲਮ ਦੀ ਕਾਮੇਡੀ, Dialog ਆਦਿ ਦੀ ਤਾਰੀਫ ਕੀਤੀ ਹੈ ਪਰ ਕਈ ਲੋਕ ਫਿਲਮ ਤੋਂ ਨਾਖੁਸ਼ ਦਿਖਾਈ ਦੇ ਰਹੇ ਹਨ।
ਫਿਲਮ ਸ਼ੁਰੂ ਹੋਣ ਤੋਂ ਬਾਅਦ ਹਾਊਸਫੁਲ-4 ਨੂੰ ਲੈ ਕੇ ਲੋਕਾਂ ਦੇ Reaction ਵੀ ਆਉਣੇ ਸ਼ੁਰੂ ਹੋ ਗਏ। ਉੱਥੇ ਹੀ ਕੁਝ ਲੋਕਾਂ ਨੂੰ ਫਿਲਮ ਦੇ ਕਾਮੇਡੀ ਸੀਨ, Dialog ਪਸੰਦ ਆ ਰਹੇ ਹਨ ਤੇ ਅਕਸ਼ੇ ਕੁਮਾਰ ਦੀ ਕਾਮੇਡੀ Timing ਦੀ ਤਾਰੀਫ ਵੀ ਕਰ ਰਹੇ ਹਨ। ਹਾਲਾਂਕਿ ਦੂਜੇ ਪਾਸੇ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਆਈ ਤੇ ਉਹ ਆਪਣੀ ਟਿਕਟ ਦੀ ਫੋਟੋ ਸ਼ੇਅਰ ਕਰ ਕੇ ਪੈਸੇ ਵਾਪਸ ਮੰਗ ਰਹੇ ਹਨ।
ਫਿਲਮ ਦਾ ਮਜਾਕ ਬਣਾਉਣ ਲਈ ਸੋਸ਼ਲ ਮੀਡੀਆ 'ਤੇ ਮਜੇਦਾਰ ਮੀਮਸ ਵੀ ਸ਼ੇਅਰ ਕੀਤੇ ਜਾ ਰਹੇ ਹਨ। ਲੋਕ ਦੂਜੀਆਂ ਫਿਲਮਾਂ ਦੇ Dialog ਤੇ ਸੀਨ ਨਾਲ ਵੀ ਕਨੇਕਟ ਕਰ ਕੇ ਫਿਲਮ ਦਾ Reaction ਦੇ ਰਹੇ ਹਨ। ਕਈ ਲੋਕਾਂ ਨੇ ਫੋਟੋ Edit ਕਰਕੇ ਮਜ਼ੇਦਾਰ ਕੈਪਸ਼ਨ ਦੇ ਕੇ ਆਪਣਾ Reaction ਦਿੱਤਾ ਹੈ। ਹੁਣ ਦੇਖਣਾ ਹੈ ਕਿ ਆਖਿਰ ਮਲਟੀਸਟਾਰ ਫਿਲਮ ਬਾਕਸ ਆਫਿਸ 'ਤੇ ਕਿਸ ਤਰ੍ਹਾਂ ਦਾ ਕਮਾਲ ਕਰ ਪਾਉਦੀ ਹੈ।
ਜ਼ਿਕਰਯੋਗ ਹੈ ਕਿ ਫਿਲਮ 'ਚ ਪੁਰਾਣੇ ਟਾਈਮ ਤੇ ਪੂਨਰਜਨਮ ਦੀ ਕਹਾਣੀ ਨੂੰ ਨਾਲ ਦਿਖਾਇਆ ਹੈ ਤੇ ਫਿਲਮ 'ਚ ਕਈ ਵੱਡੇ ਸਟਾਰ ਵੀ ਦਿਖਾਈ ਦੇ ਰਹੇ ਹਨ। ਫਿਲਮ 'ਚ ਭਾਵੇ ਹੀ ਕਈ ਸਟਾਰ ਹੋਵੇ ਪਰ ਸ਼ਾਇਦ ਲੋਕਾਂ ਨੂੰ ਫਿਲਮ ਦੀ ਕਹਾਣੀ ਪਸੰਦ ਨਹੀਂ ਆ ਰਹੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।