ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਨੂੰ ਵੱਖਰਾ ਕਰਨ ਵਾਲਾ ਭਾਰਤ ਪਹਿਲਾ ਦੇਸ਼ ਪੜ੍ਹੋ ਕਿਵੇਂ?

by vikramsehajpal

ਸੀਰਮ ਇੰਸਟੀਟਿਊਟ ਓਫ ਇੰਡੀਆ(ਦੇਵ ਇੰਦਰਜੀਤ) :ਬ੍ਰਿਟੇਨ ਚ ਮਿਲਣ ਵਾਲਾ ਨਵਾਂ ਕੋਰੋਨਾ ਸਟ੍ਰੇਨ ਦੁਨੀਆਂ ਦਾ ਸਬ ਤੋਂ ਖ਼ਤਰਨਾਕ ਵਾਇਰਸ ਮਨਯਾ ਜਾ ਰਿਹਾ ਹੈ । ਬ੍ਰਿਟੇਨ 'ਚ ਫੈਲਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਹੌਲੀ-ਹੌਲੀ ਦੁਨੀਆ ਭਰ ਵਿਚ ਪੈਰ-ਪਸਾਰ ਰਿਹਾ ਹੈ। ਦੁਨੀਆ ਭਰ ਦੇ ਵਿਗਿਆਨੀ ਫਿਲਹਾਲ ਇਸ ਵਾਇਰਸ ਬਾਰੇ ਜ਼ਿਆਦਾ ਜਾਣਕਾਰੀ ਹਾਸਿਲ ਕਰਨ ਵਿਚ ਜੁਟੇ ਹਨ ਤੇ ਦੂਸਰੇ ਪਾਸੇ ਭਾਰਤ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਆਈਸੋਲੇਟ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ।

ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਆਈਸੋਲੇਟ ਕਰ ਲਿਆ ਹੈ। ICMR ਨੇ ਟਵੀਟ ਕਰ ਕੇ ਦੱਸਿਆ ਕਿ ਬ੍ਰਿਟੇਨ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ ਨੂੰ ਭਾਰਤ ਨੇ ਸਫ਼ਲਤਾਪੂਰਵਕ 'ਕਲਚਰ' ਕੀਤਾ ਹੈ। .

ਭਾਰਤ ਹੀ ਇਕ ਮਾਤਰ ਦੇਸ਼ ਜਿਸ ਨੇ ਇਹ ਕਾਰਨਾਮਾ ਕੀਤਾ

ਇਸੀਮਰ ਨੇ ਦੱਸਿਆ ਕਿ ਹੁਣ ਤਕ ਕਿਸੇ ਵੀ ਦੇਸ਼ ਨੇ ਬ੍ਰਿਟੇਨ 'ਚ ਪਾਏ ਗਏ ਸਾਰਸ-ਕੋਵ-2 ਦੇ ਨਵੇਂ ਪ੍ਰਕਾਰ ਨੂੰ ਸਫ਼ਲਤਾਪੂਰਵਕ ਵੱਖਰਾ ਜਾਂ 'ਕਲਚਰ' ਨਹੀਂ ਕੀਤਾ ਹੈ। ਇਸੀਮਰ ਨੇ ਕਿਹਾ ਕਿ ਨਵੇਂ ਸਟ੍ਰੇਨ ਦੇ ਬ੍ਰਿਟੇਨ 'ਚ ਸਾਹਮਣੇ ਆਉਣ 'ਤੇ ਉਸ ਦੇ ਸਾਰੇ ਸਰੂਪਾਂ ਦੇ ਨਾਲ ਕੌਮੀ ਵਿਸ਼ਾਣੂ ਵਿਗਿਆਨ ਸੰਸਥਾ 'ਚ ਹੁਣ ਸਫ਼ਲਤਾਪੂਰਵਕ ਵੱਖਰਾ ਯਾਨੀ ਅਲੱਗ ਤੇ ਕਲਚਰ ਕਰ ਦਿੱਤਾ ਗਿਆ ਹੈ। ਇਸ ਦੇ ਲਈ ਸੰਪਲ ਬ੍ਰਿਟੇਨ ਤੋਂ ਪਰਤੇ ਲੋਕਾਂ ਤੋਂ ਇਕੱਤਰ ਕੀਤੇ ਗਏ ਸੀ

ਭਾਰਤ ਚ ਹਮ ਤਕ ਕੁਲ ੨੯ ਨਾਗਰਿਕਾਂ ਚ ਨਵੇਂ ਸਟ੍ਰੇਨ ਵਾਲਾ ਵਾਇਰਸ ਮਿਲਿਆ ਹੈ

ਇਹ ਵਾਇਰਸ ਪਹਿਲਾਂ ਦੇ ਮੁਕਾਬਲੇ 70 ਫ਼ੀਸਦੀ ਜ਼ਿਆਦਾ ਇਨਫੈਕਟਿਡ ਹੈ। ਨਵੇਂ ਸਟ੍ਰੇਨ ਦਾ ਪਤਾ ਚੱਲਣ ਤੋਂ ਬਾਅਦ ਭਾਰਤ ਤੇ ਬ੍ਰਿਟੇਨ ਵਿਚਕਾਰ ਜਹਾਜ਼ਾਂ ਦੀ ਆਵਾਜਾਈ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ, ਪਰ ਹੁਣ 8 ਜਨਵਰੀ ਤੋਂ ਕੁਝ ਉਡਾਣਾਂ ਦੀ ਸਹਿਮਤੀ ਦਿੱਤੀ ਗਈ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਹੁਣ ਤਕ 29 ਮਾਮਲੇ ਸਾਹਮਣੇ ਆਏ ਹਨ।