ਰਿਤਿਕ ਰੋਸ਼ਨ ਦੀ ਫਿਲਮ ‘ਸੁਪਰ -30’ ਇਸ ਦਿਨ ਹੋ ਸਕਦੀ ਹੈ ਰਿਲੀਜ

by mediateam

ਨਵੀਂ ਦਿੱਲੀ, 21 ਮਈ , ਰਣਜੀਤ ਕੌਰ ( NRI MEDIA )

ਰਿਤਿਕ ਰੋਸ਼ਨ ਦੀ ਫਿਲਮ "ਸੁਪਰ- 30" ਕਾਫੀ ਸਮੇਂ ਤੋ ਚਰਚਾ ਵਿਚ ਚਲ ਰਹੀ ਹੈ ਹਾਲਾਂਕਿ ਇਹ ਫਿਲਮ ਪਹਿਲਾ ਜਨਵਰੀ 2019 ਵਿਚ ਰਿਲੀਜ ਹੋਣੀ ਸੀ ਪਰ ਕੁਝ ਪੋਸਟ ਪ੍ਰੋਡਕਸ਼ਨ ਕੰਮ ਰਹਿਣ ਕਾਰਨ ਇਹ ਫਿਲਮ ਨੂੰ ਅੱਗੇ ਕਰ ਦਿੱਤਾ ਗਿਆ, ਹੁਣ ਅਭਿਨੇਤਾ ਇਸ ਫਿਲਮ ਨੂੰ ਰਿਲੀਜ ਕਰਨ ਬਾਰੇ ਸੋਚ ਹੀ ਰਹੇ ਸਨ ਕਿ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ "ਮੈਂਟਲ ਹੈ ਕਿਆ" ਦੇ ਨਾਲ ਟਕਰਾ ਤੋਂ ਬਚਣ ਲਈ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਹੋਰ ਅੱਗੇ ਕਰ ਦਿੱਤਾ ਗਿਆ ਹੈ। 


ਸੂਤਰਾਂ ਮੁਤਾਬਕ ਪਿਛਲੇ ਕਾਫੀ ਸਮੇਂ ਤੋਂ ਕੰਗਨਾ ਅਤੇ ਰਿਤਿਕ ਰੋਸ਼ਨ ਵਿਚ ਵਿਵਾਦ ਚਲ ਰਹੇ ਹਨ ਅਤੇ ਮੇਕਰਸ ਇਸ ਤਨਾਵ ਨੂੰ ਹੋਰ ਨਹੀਂ ਵਧਾਉਣਾ ਚਾਹੁੰਦੇ।ਇਸ ਲਈ ਉਹਨਾਂ ਨੇ ਫਿਲਮ ਨੂੰ ਅਗਸਤ ਵਿਚ ਰਿਲੀਜ ਕਰਨ ਦਾ ਫੈਸਲਾ ਕੀਤਾ ਹੈ।ਓਹ 2 ਜਾਂ 9 ਅਗਸਤ ਨੂੰ ਰਿਲੀਜ਼ ਕਰਨ ਬਾਰੇ ਸੋਚ ਰਹੇ ਹਨ ਪਰ ਉਹ ਆਜ਼ਾਦੀ ਦਿਵਸ ਨੂੰ ਵੀ ਧਿਆਨ ਵਿੱਚ ਰੱਖ ਰਹੇ ਹਨ।ਹੁਣ ਫਿਲਮ ਦੀ ਅੰਤਿਮ ਰਿਲੀਜ  ਤਰੀਕ ਦਾ ਫੈਸਲਾ ਅਗਲੇ ਹਫ਼ਤੇ ਲਿਆ ਜਾਵੇਗਾ।

ਜੇਕਰ ਇਹ ਫਿਲਮ ਆਜ਼ਾਦੀ ਦਿਵਸ ਤੇ ਸਿਨੇਮਾ ਘਰਾ ਵਿੱਚ ਆਉਂਦੀ ਹੈ ਤਾਂ ਇਸ ਨੂੰ ਇੱਕ ਨਹੀਂ ਬਲਕਿ 2 ਫ਼ਿਲਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਵਿਚ 15 ਅਗਸਤ ਨੂੰ ਰਿਲੀਜ ਹੋਣ ਵਾਲੀ ਜੌਹਨ ਇਬਰਾਹੀਮ ਦੀ ਫਿਲਮ "ਬਾਟਲਾ ਹਾਊਸ" ਅਤੇ ਪ੍ਰਭਾਸ ਦੀ ਐਕਸ਼ਨ ਫਿਲਮ "ਸਾਹੋ" ਦੇ ਨਾਲ ਨਾਲ ਅਕਸ਼ੈ ਕੁਮਾਰ ਦੀ "ਮਿਸ਼ਨ ਮੰਗਲ" ਵੀ ਸ਼ਾਮਲ ਹੈ।

ਰਿਤਿਕ ਰੋਸ਼ਨ ਸੁਪਰ 30 ਵਿਚ ਇਕ ਗਣਿਤ ਸ਼ਾਸਤਰੀ ਦੀ ਭੂਮਿਕਾ ਨਿਭਾਉਣਗੇ ਜੋਂ ਕਿ 30 ਵਿਦਿਆਰਥੀਆ ਨੂੰ ਆਈ ਆਈ ਟੀ- ਜੇਈਈ ਦੀ ਪ੍ਰਤੀਯੋਗੀ ਪ੍ਰੀਖਿਆ ਲਈ ਤਿਆਰ ਕਰਦਾ ਹੈ।