ਦਰੱਖਤਾਂ ਨਾਲ ਲਟਕਦੇ ਮਿਲੇ ਇਨਸਾਨਾਂ ਦੇ ਕੰਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਯੂਰਪ 'ਚ ਦਰੱਖਤਾਂ ਨਾਲ ਲਟਕਣ ਵਾਲੇ ਇਸ ਇਨਸਾਨੀ ਕੰਨ ਦੀ ਵਰਤੋਂ 19ਵੀਂ ਤੇ 20ਵੀਂ ਸਦੀ 'ਚ ਇਲਾਜ ਲਈ ਵੀ ਕੀਤੀ ਜਾਣ ਲੱਗੀ ਸੀ। ਦਰਅਸਲ, ਇਹ ਇਕ ਫੰਗਸ ਹੈ, ਜੋ ਯੂਰਪ ਦੇ ਦਰੱਖਤਾਂ ’ਤੇ ਉਗਦੀ ਹੈ। ਕੁਝ ਲੋਕ ਇਸਨੂੰ ਇਨਸਾਨੀ ਕੰਨ ਵਾਲਾ ਮਸ਼ਰੂਮ ਕਹਿੰਦੇ ਹਨ।

19ਵੀਂ ਸਦੀ 'ਚ ਕੁਝ ਬੀਮਾਰੀਆਂ ਦੇ ਇਲਾਜ 'ਚ ਵਰਤੋਂ ਕੀਤਾ ਜਾਂਦਾ ਸੀ, ਜਿਸ 'ਚ ਗਲੇ ਦੀ ਖਰਾਸ਼, ਅੱਖਾਂ ਦੇ ਦਰਦ ਤੇ ਪੀਲੀਆ ਵਰਗੀਆਂ ਬੀਮਾਰੀਆਂ ਸ਼ਾਮਲ ਹਨ। ਇਹ ਫੰਗਸ ਕਿਸੇ ਵੀ ਮੌਸਮ ਦੇ ਹਿਸਾਬ 'ਚ ਖੁਦ ਨੂੰ ਬਦਲ ਸਕਦੀ ਹੈ। 19ਵੀਂ ਸਦੀ 'ਚ ਪੋਲੈਂਡ 'ਚ ਲੋਕ ਇਸਨੂੰ ਖਾਂਦੇ ਸਨ।