ਧਰਮਸੋਤ ਖਿਲਾਫ਼ ਭੁੱਖ ਹੜਤਾਲ ਦੂਜੇ ਦਿਨ ਜਾਰੀ…..

by vikramsehajpal

ਮਾਨਸਾ (ਐਨ ਆਰ ਆਈ ਮੀਡਿਆ) : ਆਮ ਆਦਮੀ ਪਾਰਟੀ ਵੱਲੋਂ ਸਾਧੂ ਸਿੰਘ ਧਰਮਸੋਤ ਦਾ ਵੀਜਾਫ਼ਾ ਘੁਟਾਲੇ ਵਿੱਚ ਕੈਬਨਿਟ ਤੋਂ ਬਰਖਾਸਤ ਕਰਨ ਤੇ ਪਰਚਾ ਦਰਜ਼ ਕਰਨ ਦੀ ਮੰਗ ਨੂੰ ਲੈਕੇ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ਼ ਦੂਜੇ ਦਿਨ ਵੀ ਜਾਰੀ ਰਹੀ । ਗਰੀਬ ਵਿਦਾਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਮੰਤਰੀ ਦੇ ਖਿਲਾਫ਼ ਨਾਹਰੇਬਾਜ਼ੀ ਕਰਦੇ ਹੋਏ ਅੱਜ ਫਿਰ ਆਮ ਆਦਮੀ ਪਾਰਟੀ ਦੇ ਪੰਜ਼ ਵਲੰਟੀਅਰ ਭੁੱਖ ਹੜਤਾਲ ਤੇ ਬੈਠੇ ਅੱਜ ਦੀ ਭੁੱਖ ਹੜਤਾਲ ਤੇ ਰਮੇਸ਼ ਖਿਆਲਾ ਜਿਲਾ ਪ੍ਰਧਾਨ ਟਰਾਂਸਪੋਰਟ ਵਿੰਗ, ਚਰਨਜੀਤ ਸਿੰਘ ਅਲੀਸ਼ੇਰ ਖੁਰਦ, ਗਰਵਿੰਦਰ ਸਿੰਘ ਅਲੀਸ਼ੇਰ ਖੁਰਦ,ਬੂਟਾ ਸਿੰਘ ਖਿਅਾਲਾ ਅਤੇ ਹਰਬੰਸ ਸਿੰਘ ਖਿਆਲਾ ਬੈਠੇ । ਅੱਜ ਦੀ ਭੁੱਖ ਹੜਤਾਲ ਤੇ ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ਡਾਕਟਰ ਵਿਜੈ ਸਿੰਗਲਾਂ ,ਗੁਰਪ੍ਰੀਤ ਸਿੰਘ ਬਨਾਂਵਾਲੀ, ਜਸਪਾਲ.ਸਿੰਘ ਦਾਤੇਵਾਸ,ਰਾਜੇਸ਼ ਪਿੰਕਾ, ਸਰਬਜੀਤ ਜਵਾਹਰਕੇ,ਰਮਨਦੀਪ ਜਵਾਹਰਕੇ,ਰੇਸ਼ਮ ਰੱਲਾ, ਗੁਰਪ੍ਰੀਤ.ਅਲੀਸ਼ੇਰ ਖੁਰਦ , ਗਿੰਨੀ ਖਿਆਲਾ ਅਤੇ ਮੱਖਣ ਮਾਖਾ ਨੇ ਵੀ ਹਾਜ਼ਰੀ ਭਰੀ