ਹਾਕੀਆਂ ਮਾਰ ਕੇ ਪਤੀ- ਪਤਨੀ ਨੂੰ ਕੀਤਾ ਜ਼ਖ਼ਮੀ,ਪੜ੍ਹੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਰ ਰਾਤ ਪਤੀ - ਪਤਨੀ ਨੂੰ ਹਾਕੀਆਂ ਮਾਰ ਕੇ ਗੰਭੀਰ ਸੱਟਾਂ ਲਗਾਉਣ ਦੇ ਕਥਿਤ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਜਿਸ ਦੀ ਗਿ੍ਰਫ਼ਤਾਰੀ ਕੀਤੀ ਜਾਣੀ ਅਜੇ ਬਾਕੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਰਿਵਾਰ ਸਮੇਤ ਘਰ 'ਚ ਸੁੱਤੇ ਪਏ ਸੀ। ਉਸ ਦੀ ਜਾਗ ਖੁੱਲ੍ਹੀ ਤਾਂ ਘਰ ਦੇ ਬਾਹਰ ਕੰਧ ਕੋਲ ਕੋਈ ਖੜ੍ਹਾ ਮਹਿਸੂਸ ਹੋਇਆ। ਉਸ ਨੇ ਇਸ ਸਬੰਧੀ ਆਪਣੇ ਪਤੀ ਨੂੰ ਦੱਸਿਆ ਅਤੇ ਉਹ ਦੋਵੇਂ ਘਰ ਦੇ ਬਾਹਰ ਆ ਗਏ। ਇਸੇ ਦੌਰਾਨ ਤਿੰਨ ਵਿਅਕਤੀ ਉਨ੍ਹਾਂ ਨੂੰ ਵੇਖ ਸੜਕ ਵੱਲ ਨੂੰ ਹੋ ਤੁਰੇ।

ਉਨ੍ਹਾਂ ਨੇ ਪਿੱਛਾ ਕੀਤਾ ਤਾਂ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਦਿਆਲਪੁਰਾ ਨਾਮਕ ਵਿਅਕਤੀ ਨੇ ਹਾਕੀ ਨਾਲ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗ ਗਈਆਂ। ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਨੂੰ ਨਾਮਜਦ ਕਰ ਲਿਆ ਗਿਆ ਹੈ। ਜਿਸਦੀ ਗਿ੍ਫ਼ਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..