ਮਾਂਟਰੀਅਲ ਵਿੱਚ ਉੜਮੁੜ ਵਾਸੀ ਔਰਤ ਦਾ ਪਤੀ ਵਲੋਂ ਬੇਰਹਿਮੀ ਨਾਲ ਕਤਲ

by vikramsehajpal

ਟਾਂਡਾ ਉੜਮੁੜ (ਦੇਵ ਇੰਦਰਜੀਤ)- ਟਾਂਡਾ ਉੜਮੁੜ ਵਾਸੀ ਔਰਤ ਦਾ ਕਨੇਡਾ ਦੇ ਮਾਂਟਰੀਅਲ ਵਿੱਚ ਉਸਦੇ ਪਤੀ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਕਤਲ ਹੋਈ ਜਨਾਨੀ ਦੀ ਪਛਾਣ ਰਜਿੰਦਰ ਕੌਰ ਰੂਬੀ ਪੁੱਤਰੀ ਅਮਰੀਕ ਸਿੰਘ ਵਾਸੀ ਮੁਹੱਲਾ ਲਾਹੌਰੀਆ ਦੇ ਰੂਪ ਵਿਚ ਹੋਈ ਹੈ। ਕਤਲ ਕਿਹੜੇ ਹਾਲਾਤ ਵਿਚ ਹੋਇਆ, ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।

ਮ੍ਰਿਤਕ ਰਜਿੰਦਰ ਕੌਰ ਰੂਬੀ ਦੇ ਪਿਤਾ ਅਮਰੀਕ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸਦੀ ਧੀ ਦਾ ਕਤਲ ਉਸਦੇ ਸਿਰ ਉੱਤੇ ਸੱਟ ਮਾਰ ਕੇ ਉਸਦੇ ਹੀ ਪਤੀ ਨਵਦੀਪ ਸਿੰਘ ਵਲੋਂ ਕੀਤਾ ਗਿਆ ਹੈ। ਵਾਰਦਾਤ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਰੂਬੀ ਦਾ ਵਿਆਹ 25 ਦਸੰਬਰ 2011 ਨੂੰ ਹੋਇਆ ਸੀ ਅਤੇ ਉਹ 2 ਬੱਚਿਆਂ ਦੀ ਮਾਂ ਸੀ। ਇਸ ਦੁਖ਼ਦ ਖਬਰ ਦੇ ਨਾਲ ਉੜਮੁੜ ਵਿਚ ਮਾਤਮ ਦਾ ਮਾਹੌਲ ਹੈ।

More News

NRI Post
..
NRI Post
..
NRI Post
..