ਸ਼ੱਕ ਕਾਰਨ ਪਤਨੀ ਦਾ ਕਤਲ ਕਰਨ ਤੋਂ ਬਾਅਦ ਪਤੀ ਨੇ ਕੀਤੀ ਖ਼ੁਦਕੁਸ਼ੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਪਾ ਮੰਡੀ ਵਿਖੇ ਪਿੰਡ ਰੂੜੇਕੇ ਕਲਾਂ ਵਿਖੇ ਭੋਲੀ ਦੇਵੀ ਪਤਨੀ ਸੁਖਵਿੰਦਰ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਰੂੜੇਕੇ ਕਲਾਂ ਦਾ 16 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਦੇ 2 ਲੜਕੇ 14 ਅਤੇ 12 ਸਾਲ ਦੇ ਹਨ।

ਸੁਖਵਿੰਦਰ ਸਿੰਘ ਆਪਣੇ ਦੋਵੇਂ ਬੱਚਿਆਂ ਨੂੰ ਇਕ ਕਮਰੇ 'ਚ ਬੇਹੋਸ਼ੀ ਦੀ ਦਵਾਈ ਦੇ ਕੇ ਸੁਲਾ ਦਿੱਤੇ। ਇਸ ਤੋਂ ਬਾਅਦ ਸੁਖਵਿੰਦਰ ਸਿੰਘ ਨੇ ਆਪਣੀ ਪਤਨੀ ਗਲ ਘੋਟਕੇ ਕਤਲ ਕਰ ਦਿੱਤਾ 'ਤੇ ਫਿਰ ਖੁਦ ਵੀ ਘਰ 'ਚ ਖੜ੍ਹੇ ਮੋਟਰਸਾਇਕਲ ਤੇ ਚੜ੍ਹਕੇ ਪੱਖੇ ਨਾਲ ਰੱਸਾ ਬੰਨ੍ਹਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।