ਹੁਸ਼ਿਆਰਪੁਰ ‘ਚ ਪਤਨੀ ਤੋਂ ਦੁਖੀ ਪਤੀ ਨੇ ਕੀਤੀ ਖੁਦਕੁਸ਼ੀ

by nripost

ਹੁਸ਼ਿਆਰਪੁਰ (ਨੇਹਾ): ਥਾਣਾ ਮਾਹਿਲਪੁਰ ਦੀ ਪੁਲਿਸ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਪਤੀ ਨੇ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਸ ਮਾਮਲੇ ‘ਚ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਿਆਨ ਕੌਰ ਪਤਨੀ ਰਤਨ ਚੰਦ ਵਾਸੀ ਮਹਿਰੋਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਵੱਡੇ ਲੜਕੇ ਦਲਵੀਰ ਸਿੰਘ ਉਰਫ ਦੱਲੂ ਪੁੱਤਰ ਰਤਨ ਚੰਦ ਦਾ ਵਿਆਹ ਗੁਰਜਿੰਦਰ ਕੌਰ ਪੁੱਤਰੀ ਤਰਸੇਮ ਲਾਲ ਉਰਫ ਸੇਮਾ ਵਾਸੀ ਚੁਹਾਲ ਨਾਲ ਅੱਠ ਸਾਲ ਪਹਿਲਾਂ ਹੋਇਆ ਸੀ ਤੇ ਉਸਦੇ ਇੱਕ ਲੜਕਾ ਵੀ ਹੈ ਜਿਸਦਾ ਨਾਮ ਅਜੈ ਕੁਮਾਰ ਹੈ।

ਉਸਦੇ ਲੜਕੇ ਅਤੇ ਉਸਦੀ ਪਤਨੀ ਦਾ ਦੋ ਸਾਲ ਤੋਂ ਘਰੇਲੂ ਹਿੰਸਾ ਦਾ ਕੇਸ ਚਲਦਾ ਸੀ ਜਿਸ ਕਰਕੇ ਉਸਦੀ ਪਤਨੀ ਆਪਣੇ ਲੜਕੇ ਨਾਲ ਪੇਕੇ ਘਰ ਰਹਿੰਦੀ ਸੀ। ਜਿਸ ਕਾਰਨ ਉਸਦਾ ਲੜਕਾ ਕਾਫੀ ਪਰੇਸ਼ਾਨ ਰਹਿੰਦਾ ਸੀ। ਉਸਨੇ ਦੱਸਿਆ ਕਿ 11 ਜੁਲਾਈ 2025 ਨੂੰ ਉਸਦਾ ਲੜਕਾ ਉਸਨੂੰ ਇਹ ਕਹਿਕੇ ਘਰੋਂ ਗਿਆ ਕਿ ਉਹ ਕਿਸੇ ਕੰਮ ਕਰਕੇ ਫਤੂਹੀ ਜਾ ਰਿਹਾ ਹੈ ਤੇ ਉਸਨੂੰ ਦੁਪਹਿਰੇ ਪਿੰਡ ‘ਚੋਂ ਕਿਸੇ ਦਾ ਫੋਨ ਆਉਂਦਾ ਹੈ ਕਿ ਉਸਦੇ ਲੜਕੇ ਨੇ ਬਿੰਜੋ ਪਿੰਡ ਨਜ਼ਦੀਕ ਨਹਿਰ ‘ਚ ਛਾਲ ਮਾਰ ਦਿੱਤੀ ਹੈ ਤੇ ਉਸਦੀ ਮੌਤ ਹੋ ਗਈ ਹੈ ਤੇ ਜਦ ਉਸਨੇ ਘਰ ਦੀ ਤਲਾਸ਼ੀ ਕੀਤੀ ਤਾਂ ਉਸਨੂੰ ਇੱਕ ਨੋਟ ਮਿਲਿਆ ਜਿਸ ‘ਚ ਉਸਦੇ ਲੜਕੇ ਨੇ ਆਪਣੀ ਪਤਨੀ, ਆਪਣੇ ਸਾਲਾ ਸੁਰਜੀਤ ਸਿੰਘ ਉਰਫ ਟੋਨੀ ਪੁੱਤਰ ਤਰਸੇਮ ਲਾਲ ਅਤੇ ਸੱਸ ਸ਼ੀਤਲ ਕੌਰ ਪਤਨੀ ਤਰਸੇਮ ਲਾਲ ਤੋਂ ਤੰਗ ਆ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਲਿਖਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..