ਪਤਨੀ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਪਤੀ ਨੇ ਦਿੱਤੀ ਖੌਫਨਾਕ ਸਜ਼ਾ; ਤੇਜ਼ਾਬ ਸੁੱਟ ਕੇ ਸਾੜਿਆ ਮੂੰਹ…

by jaskamal

ਨਿਊਜ਼ ਡੈਸਕ (ਜਸਕਮਲ) : ਬਿਹਾਰ ਦੇ ਬਕਸਰ ਜ਼ਿਲ੍ਹੇ 'ਚ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇਥੇ ਸ਼ਰਾਬੀ ਪਤੀ ਨੇ ਪਤਨੀ 'ਤੇ ਇਸ ਲਈ ਤੇਜ਼ਾਬ ਸੁੱਟ ਦਿੱਤਾ ਕਿਉਂਕਿ ਉਹ ਸ਼ਰਾਬ ਪੀਣ ਤੋਂ ਇਨਕਾਰ ਕਰ ਰਹੀ ਸੀ। ਗੰਭੀਰ ਰੂਪ 'ਚ ਝੁਲਸ ਗਈ ਪਤਨੀ ਦਾ ਸਦਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਸਵਿਤਾ ਦੇ ਭਰਾ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਦਾ ਵਿਆਹ 2016 'ਚ ਨੈਨੀਜੋਰ ਵਾਸੀ ਜਗ ਨਰਾਇਣ ਨਾਲ ਕੀਤਾ ਸੀ ਪਰ ਲੜਕਾ ਸ਼ਰਾਬ ਦਾ ਆਦੀ ਹੋ ਗਿਆ ਸੀ। ਇਸ ਗੱਲ ਨੂੰ ਲੈ ਕੇ ਮੇਰੀ ਭੈਣ ਤੇ ਜਗਨਾਰਾਇਣ ਵਿਚਕਾਰ ਰੋਜ਼ਾਨਾ ਝਗੜਾ ਹੁੰਦਾ ਸੀ।  ਭਰਾ ਨੇ ਕਿਹਾ, 'ਅਜਿਹੇ 'ਚ ਅਸੀਂ ਭੈਣ ਨੂੰ ਆਪਣੇ ਘਰ ਲੈ ਆਏ, ਪਰ ਜਗਨਾਰਾਇਣ ਮੇਰੇ ਪਿਤਾ ਨੂੰ ਵਿਦਾਈ ਲਈ ਲਗਾਤਾਰ ਦਬਾਅ ਪਾ ਰਿਹਾ ਸੀ। ਭੈਣ ਸਵਿਤਾ ਜਾਣ ਲਈ ਤਿਆਰ ਨਹੀਂ ਸੀ ਅਤੇ ਕਿਹਾ ਕਿ ਤੁਸੀਂ ਸ਼ਰਾਬ ਦਾ ਨਸ਼ਾ ਛੱਡ ਦਿਓ ਤਾਂ ਮੈਂ ਨਾਲ ਚੱਲਾਂਗੀ।

ਜਗ ਨਰਾਇਣ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਉਹ ਰਾਤ ਨੂੰ ਟਿਫਨ 'ਚ ਤੇਜ਼ਾਬ ਪਾ ਕੇ ਪਹੁੰਚ ਗਿਆ ਤੇ ਮੌਕਾ ਪਾ ਕੇ ਤੇਜ਼ਾਬ ਸੁੱਟ ਕੇ ਆਪਣੀ ਭੈਣ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਭੱਜ ਗਿਆ। ਇਸ ਘਟਨਾ ਤੋਂ ਬਾਅਦ ਬੁਰੀ ਤਰ੍ਹਾਂ ਝੁਲਸ ਗਈ ਸਵਿਤਾ ਦਾ ਬਕਸਰ ਸਦਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਡਾਕਟਰ ਭੁਪਿੰਦਰ ਨੇ ਦੱਸਿਆ ਕਿ ਮਰੀਜ਼ ਦੇ ਸਰੀਰ ’ਤੇ ਕੈਮੀਕਲ ਦਾ ਛਿੜਕਾਅ ਕੀਤਾ ਗਿਆ ਹੈ, ਜਿਸ ਕਾਰਨ ਉਸ ਦੀ ਚਮੜੀ ਸੜ ਗਈ ਹੈ। ਇਲਾਜ ਜਾਰੀ ਹੈ। ਪੁਲਸ ਨੇ ਜਗ ਨਰਾਇਣ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।

More News

NRI Post
..
NRI Post
..
NRI Post
..