ਪਤੀ ਨੇ ਅੰਧਵਿਸ਼ਵਾਸ਼ ਕਾਰਨ ਕੀਤਾ ਆਪਣੀ ਹੀ ਪਤਨੀ ਦਾ ਕਤਲ…

by Rimpi Sharma

ਨਿਊਜ਼ ਡੈਸਕ )ਰਿੰਪੀ ਸ਼ਰਮਾ) : ਓਡੀਸ਼ਾ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ , ਜਿੱਥੇ ਇੱਕ ਪਤੀ ਨੇ ਅੰਧਵਿਸ਼ਵਾਸ਼ ਦੇ ਕਾਰਨ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਤਾਂਤਰਿਕ ਰਸਮ ਨਿਭਾਉਣ ਲਈ ਪਤੀ ਨੇ ਪਤਨੀ ਦਾ ਕਤਲ ਕੀਤਾ ਹੈ। ਮ੍ਰਿਤਕ ਦੀ ਪਛਾਣ ਮਮਤਾ ਖਟੂਆ ਦੇ ਰੂਪ 'ਚ ਹੋਈ ਹੈ । ਮਮਤਾ ਦੇ ਪਤੀ ਅਸਮਾ ਨੇ ਘਰ 'ਚ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ । ਇਸ ਘਟਨਾ ਬਾਰੇ ਉਸ ਸਮੇ ਪਤਾ ਲੱਗਾ ਜਦੋ ਸ਼ਿਵਰਾਤਰੀ 'ਤੇ ਤਾਂਤਰਿਕ ਰਸਮ ਕਰਨ ਲਈ ਪਤਨੀ ਦੀ ਲਾਸ਼ ਨੂੰ ਜੰਗਲ 'ਚ ਲੈ ਗਿਆ ।

ਸੂਤਰਾਂ ਅਨੁਸਾਰ ਅਸਮਾ ਦਾ ਮਮਤਾ ਨਾਲ ਦੂਜਾ ਵਿਆਹ ਹੋਇਆ ਸੀ ।ਉਹ ਆਪਣੇ ਪਹਿਲੇ ਪਤੀ ਤੇ 3 ਬੱਚਿਆਂ ਨੂੰ ਛੱਡ ਕੇ ਉਸ ਨਾਲ ਭੱਜ ਗਈ ਸੀ। ਪੁਲਿਸ ਵਲੋਂ ਪੁੱਛਗਿੱਛ ਦੌਰਾਨ ਜਦੋ ਦੋਸ਼ੀ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਇਸ ਘਟਨਾ 'ਚ ਕਿਸੇ ਵੀ ਤਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ।ਦੋਸ਼ੀ ਨੇ ਦਾਅਵਾ ਕੀਤਾ ਕਿ ਜਦੋ ਮੈ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਨੇ ਕੁਝ ਦਵਾਈਆਂ ਦੀਆਂ ਗੋਲੀਆਂ ਨਿਗਲ ਲਈਆਂ ਸਨ, ਮੈ ਉਸ ਨੂੰ ਉਠਾਇਆ ਤਾਂ ਉਹ ਮਰੀ ਹੋਈ ਸੀ। ਜਦੋ ਪੁਲਿਸ ਨੇ ਸਖ਼ਤੀ ਨਾਲ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੇ ਕਤਲਕਾਂਡ ਬਾਰੇ ਦੱਸਿਆ ਕਿ ਉਸ ਨੇ ਕਿਸ ਤਰਾਂ ਆਪਣੀ ਪਤਨੀ ਦਾ ਕਤਲ ਕੀਤਾ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।