ਪਤੀ- ਪਤਨੀ ਅਤੇ ਵੋਹ ਵਿਚਾਲੇ ਹੋਇਆ ਸਮਝੌਤਾ…

by vikramsehajpal

ਭੋਪਾਲ  (ਦੇਵ ਇੰਦਰਜੀਤ)- ਰਿਸ਼ਤਿਆਂ ਦੀ ਉਲਝੀ ਹੋਈ ਤਾਣੀ ਨੂੰ ਲੈ ਕੇ ਇਕ ਫਿਲਮ ਬਣੀ ਸੀ ‘ਜੁਦਾਈ’। ਇਸ ’ਚ ਪਤਨੀ ਨੇ ਇਕ ਕਰੋੜ ਰੁਪਏ ਲੈ ਕੇ ਪਤੀ ਨੂੰ ਪ੍ਰੇਮਿਕਾ ਨੂੰ ਸੌਂਪ ਦਿੱਤਾ ਅਤੇ ਤਲਾਕ ਲੈ ਕੇ ਉਨ੍ਹਾਂ ਦਾ ਵਿਆਹ ਵੀ ਕਰਵਾ ਦਿੱਤਾ ਸੀ। ਇਸੇ ਤਰ੍ਹਾਂ ਦਾ ਮਾਮਲਾ ਵੀ ਭੋਪਾਲ ਦੇ ਕੁਟੁੰਬ ਅਦਾਲਤ ’ਚ ਆਇਆ ਹੈ। ਇਸ ’ਚ ਵੀ ਪਤੀ ਤੋਂ ਉਮਰ ’ਚ ਵੱਡੀ ਪ੍ਰੇਮਿਕਾ ਤੋਂ ਕਰੀਬ ਸਵਾ ਕਰੋੜ ਦੀ ਜਾਇਦਾਦ ਲੈ ਕੇ ਪਤਨੀ ਨੇ ਆਪਣੇ ਪਤੀ ਨੂੰ ਉਸ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।

ਇਸ ਬਾਰੇ ਇਕ ਸਮਝੌਤਾ ਵੀ ਹੋਇਆ ਹੈ। ਪ੍ਰੇਮਿਕਾ ਨੇ 60 ਲੱਖ ਰੁਪਏ ਕੀਮਤ ਦਾ ਡੁਪਲੈਕਸ, 27 ਲੱਖ ਰੁਪਏ ਨਕਦ ਅਤੇ ਇਕ ਪਲਾਟ ਪ੍ਰੇਮੀ ਦੀ ਪਤਨੀ ਦੇ ਨਾਂ ਕਰ ਦਿੱਤਾ ਹੈ। ਰੌਚਕ ਗੱਲ ਇਹ ਹੈ ਕਿ ਜੋੜੇ ਦੀ ਨਾਬਾਲਗ ਲੜਕੀ ਨੇ ਕੁਟੁੰਬ ਅਦਾਲਤ ਦੀ ਕੌਂਸਲਰ ਸਰਿਤਾ ਰਾਜਾਨੀ ਕੋਲ ਆਪਣੇ ਮਾਤਾ-ਪਿਤਾ ਵਿਚਕਾਰ ਸਮਝੌਤਾ ਕਰਵਾਉਣ ਦੀ ਅਪੀਲ ਕੀਤੀ ਸੀ।

ਕੌਂਸਲਰ ਅਨੁਸਾਰ, ਪ੍ਰੇਮਿਕਾ 54 ਸਾਲ ਦੀ ਹੈ ਅਤੇ ਉਸ ਦਾ ਆਪਣੇ ਹੀ ਸਹਿਕਰਮੀ 42 ਸਾਲ ਦੇ ਪੁਰਸ਼ ਨਾਲ ਅੱਠ ਸਾਲ ਤੋਂ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ। ਔਰਤ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪ੍ਰੇਮੀ ਵੀ ਵਿਆਹੁਤਾ ਹੈ ਅਤੇ ਉਸ ਦੀਆਂ 16 ਅਤੇ 12 ਸਾਲ ਦੀਆਂ ਦੋ ਲੜਕੀਆਂ ਹਨ।