ਪਤੀ ਦੀ ਗੰਦੀ ਕਰਤੂਤ, ਆਪਣੀ ਹੀ ਪਤਨੀ ਦੀਆਂ ਨਗਨ ਤਸਵੀਰਾਂ ਕੀਤੀਆਂ ਵਾਇਰਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਪ੍ਰੇਮ ਵਿਆਹ ਕਰਵਾਉਣਾ ਇਕ ਕੁੜੀ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਸ ਦੇ ਪਤੀ ਨੇ ਆਪਣੀ ਪਤਨੀ ਦੀਆਂ ਨਗਨ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀਆਂ।

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਾਂਤੀ ਦੇਵੀ ਵਾਸੀ ਰਾਮ ਨਗਰ, ਭਾਮੀਆਂ ਕਲਾਂ ਨੇ ਦੱਸਿਆ ਕਿ ਉਸ ਦੀ 23 ਸਾਲਾ ਕੁੜੀ ਸਲੋਨੀ ਨੇ ਪ੍ਰੀਤਮ ਵਿਹਾਰ ਕਾਲੋਨੀ, ਭਾਮੀਆਂ ਕਲਾਂ ਦੇ ਰਹਿਣ ਵਾਲੇ ਮੁਹੰਮਦ ਰਾਜ ਪੁੱਤਰ ਮੁਹੰਮਦ ਸ਼ਬੀਰ ਨਾਲ ਪ੍ਰੇਮ ਵਿਆਹ ਕੀਤਾ ਸੀ ਪਰ ਸਲੋਨੀ ਘਰ ਵਾਪਸ ਆ ਗਈ। ਜਿਸ ਨੇ ਦੱਸਿਆ ਕਿ ਮੁਹੰਮਦ ਰਾਜ ਉਸ ਨੂੰ ਅਕਸਰ ਤੰਗ-ਪ੍ਰੇਸ਼ਾਨ ਕਰਦਾ ਸੀ।

ਉਸ ਨੇ ਆਪਣੇ ਮੋਬਾਇਲ ਫੋਨ ’ਚ ਉਸ ਦੀਆਂ ਨਗਨ ਹਾਲਤ ’ਚ ਤਸਵੀਰਾਂ ਖਿੱਚ ਲਈਆਂ। ਮੁਹੰਮਦ ਰਾਜ ਅਕਸਰ ਆਪਣੀ ਪਤਨੀ ਨੂੰ ਇਹ ਤਸਵੀਰਾਂ ਵ੍ਹੱਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਆਦਿ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀਆਂ ਧਮਕੀਆਂ ਦਿੰਦਾ ਸੀ। ਇਸ ਤੋਂ ਬਾਅਦ ਮੁਹੰਮਦ ਰਾਜ ਨੇ ਇਹ ਤਸਵੀਰਾਂ ਵ੍ਹੱਟਸਐਪ ’ਤੇ ਵਾਇਰਲ ਕਰ ਦਿੱਤੀਆਂ, ਜੋ ਸਲੋਨੀ ਦੇ ਰਿਸ਼ਤੇਦਾਰਾਂ ਨੇ ਵੀ ਦੇਖੀਆਂ।ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।