ਵਿਆਹ ਤੋਂ ਅਗਲੇ ਦਿਨ ਪਤੀ ਦਾ ਹੈਰਾਨ ਕਰ ਦੇਣ ਵਾਲਾ ਸੱਚ ਆਇਆ ਸਾਹਮਣੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਨੇ ਮਾਨਸਿਕ ਤੋਰ 'ਤੇ ਬਿਮਾਰ ਪੁੱਤ ਦਾ ਧੋਖੇ ਨਾਲ ਵਿਆਹ ਕਰਵਾ ਦਿੱਤਾ । ਹੁਣ ਨਵ -ਵਿਆਹੁਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦੱਸਿਆ ਜਾ ਰਿਹਾ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਨਿਊ ਕਿਦਵਈ ਨਗਰ ਦੇ ਰਹਿਣ ਵਾਲੇ ਰਿਸ਼ਵ ਨਾਲ ਹੋਇਆ ਸੀ। ਵਿਆਹ 'ਚ ਉਸ ਦੇ ਮਾਪਿਆਂ ਨੇ ਹੈਸੀਅਤ ਤੋਂ ਜ਼ਿਆਦਾ ਦਾਜ ਦਿੱਤਾ ।ਸ਼ੈਰਣ ਨੇ ਕਿਹਾ ਕਿ ਵਿਆਹ ਦੇ ਅਗਲੇ ਦਿਨ ਉਸ ਦਾ ਪਤੀ ਆਪਣੇ ਆਪ ਹੱਸਣ ਤੇ ਰੋਣ ਲੱਗ ਪਿਆ ,ਫਿਰ ਪੀੜਤਾਂ ਨੂੰ ਪਤਾ ਲੱਗਾ ਕਿ ਉਹ ਮਾਨਸਿਕ ਤੋਰ 'ਤੇ ਠੀਕ ਨਹੀ ਹੈ ਤੇ ਉਸ ਦੇ ਸਹੁਰਿਆਂ ਦੇ ਦਾਜ ਲਈ ਧੋਖੇ ਨਾਲ ਆਪਣੇ ਪੁੱਤ ਦਾ ਵਿਆਹ ਕਰਵਾ ਦਿੱਤਾ ।ਫਿਲਹਾਲ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ।