ਚੰਗੇ ਭਵਿੱਖ ਲਈ ਗਏ ਨਿਊਜ਼ੀਲੈਂਡ ਪਰ ਉੱਥੇ ਜਾ ਸੁਫ਼ਨੇ ਹੋਏ ਚਕਨਾਚੂਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਿਊਜ਼ੀਲੈਂਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੰਗੇ ਭਵਿੱਖ ਲਈ ਲੱਖਾਂ ਰੁਪਏ ਖ਼ਰਚ ਐਕਰੀਡੇਟੇਡ ਇੰਪਲਾਇਰ ਵਰਕ ਵੀਜ਼ੇ ਤੇ ਨਿਊਜ਼ੀਲੈਂਡ ਗਏ 160 ਤੋਂ ਵੱਧ ਭਾਰਤੀ ਨੌਜਵਾਨਾਂ ਦੇ ਸੁਫ਼ਨੇ ਚਕਨਾਚੂਰ ਹੋ ਗਏ। ਦੱਸਿਆ ਜਾ ਰਿਹਾ ਪਾਪਾਕੁਰਾ ਖੇਤਰ ਵਿੱਚ 3 ਬੈੱਡਰੂਮ ਵਾਲੇ 2 ਵੱਖ -ਵੱਖ ਘਰ 'ਚ ਰਹਿ ਰਹੇ ਭਾਰਤੀ ਤੇ ਪੰਜਾਬੀ ਨੌਜਵਾਨਾਂ ਦੇ ਕਿਹਾ ਕਿ ਉਹ ਜਿਸ ਕੰਪਨੀ ਨਾਲ ਐਗਰੀਮੈਂਟ ਕਰਕੇ 3 ਸਾਲ ਦੇ ਵੀਜ਼ੇ 'ਤੇ ਨਿਊਜ਼ੀਲੈਂਡ ਆਏ ਸਨ। ਉਨ੍ਹਾਂ ਨੂੰ ਕੰਪਨੀ ਨੇ ਰਹਿਣ ਲਈ ਘਰ ਦਿੱਤਾ ਪਰ ਇੱਕ ਘਰ 'ਚ 40 ਵਿਅਕਤੀਆਂ ਨੂੰ ਰੱਖਿਆ ਗਿਆ, ਜਦਕਿ ਇਨ੍ਹਾਂ ਘਰਾਂ 'ਚ 5 ਤੋਂ ਵੱਧ ਵਿਅਕਤੀ ਰਹਿ ਸਕਦੇ ਹਨ ।

ਉਨ੍ਹਾਂ ਨੇ ਹੱਡਬੀਤੀ ਦੱਸਦੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਕੰਪਨੀ ਵਲੋਂ ਖਾਣ ਲਈ ਰਾਸ਼ਨ ਵੀ ਦਿੱਤਾ ਜਾਂਦਾ ਰਿਹਾ ਪਰ ਹੁਣ ਕੁਝ ਵੀ ਨਹੀਂ ਦਿੱਤਾ ਜਾ ਰਿਹਾ । ਇਸ ਦੇ ਨਾਲ ਹੀ 5 ਮਹੀਨੇ ਹੋ ਗਏ ਹਾਲੇ ਤੱਕ ਕੋਈ ਕੰਮ ਵੀ ਨਹੀ ਦਿੱਤਾ ਗਿਆ । ਅੰਮ੍ਰਿਤਸਰ ,ਜਲੰਧਰ ਸਮੇਤ ਕਈ ਇਲਾਕਿਆਂ ਦੇ ਨੌਜਵਾਨ ਦੁਬਈ ਵਿੱਚ ਟਰਾਲੇ ਚਲਾਉਂਦੇ ਸਨ । ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਨਾਲੋਂ ਤਾਂ ਦੁਬਈ 'ਚ ਚੰਗੀ ਜ਼ਿੰਦਗੀ ਹੈ।

ਇਸ ਮੌਕੇ ਪੰਜਾਬੀ ਨੌਜਵਾਨਾਂ ਨੇ ਹੱਕ 'ਚ ਜਥੇਬੰਦੀਆਂ ਦੇ ਆਗੂਆਂ ਮਨਦੀਪ ਸਿੰਘ ਤੇ ਸ਼ੇਰ ਸਿੰਘ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜਦੋ ਇਨ੍ਹਾਂ ਨੌਜਵਾਨਾਂ ਨੇ ਆਪਣੇ ਹਾਲਤ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਕੰਪਨੀ ਦੇ ਅਧਿਕਾਰੀਆਂ ਤੇ ਇੰਮੀਗ੍ਰੇਸ਼ਨ ਨਾਲ ਗੱਲਬਾਤ ਕੀਤੀ ਗਈ। ਜਿਸ ਤੋਂ ਬਾਅਦ ਹੁਣ ਇਨ੍ਹਾਂ ਦੇ ਖਾਣ -ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਉੱਥੇ ਹੀ ਇੰਮੀਗ੍ਰੇਸ਼ਨ ਵਲੋਂ ਸਖ਼ਤ ਕਾਰਵਾਈ ਕਰਨੀ ਦੇ ਆਦੇਸ਼ ਜਾਰੀ ਕੀਤੇ ਗਏ ਹਨ ।