ਰਾਸ਼ਨ ਕਾਰਡ ‘ਤੇ ‘ਦੱਤਾ’ ਦੀ ਥਾਂ ਲਿਖ ਦਿੱਤਾ ‘ਕੁੱਤਾ’,ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਮੇਸ਼ਾ ਹੀ ਲੋਕਾਂ ਦੇ ਸਰਕਾਰੀ ਦਸਤਾਵੇਜ਼ਾਂ 'ਚ ਨਾਮ ਵਿੱਚ ਕੁਝ ਨਾ ਕੁਝ ਗੜਬੜੀ ਹੋ ਜਾਂਦੀ ਹੈ ਪਰ ਇਕ ਮਾਮਲਾ ਪੱਛਮੀ ਬੰਗਾਲ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਵਿਅਕਤੀ ਨਾਲ ਅਜਿਹੀ ਗੜਬੜੀ ਹੋ ਗਈ। ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ । ਇਕ ਅੱਖਰ ਦੀ ਗਲਤੀ ਨਾਲ ਉਸ ਦੇ ਨਾਮ ਦਾ ਅਰਥ ਹੀ ਵਿਗੜ ਗਿਆ। ਵੀਡੀਓ 'ਚ ਇਕ ਵਿਅਕਤੀ ਹੱਥ 'ਚ ਕਾਗਜ ਲੈ ਕੇ ਅਫਸਰ ਦੀ ਕਾਰ ਅੱਗੇ ਭੌਂਕਦਾ ਦਿਖਾਈ ਦੇ ਰਿਹਾ ਹੈ । ਇਹ ਅਫਸਰ ਵੱਲ ਦੇਖਦਾ ਹੈ ਤੇ ਭੌਂਕਦਾ ਹੈ, ਫਿਰ ਉਨ੍ਹਾਂ ਨੂੰ ਕਾਗਜ ਦਿਖਾ ਦਿੰਦਾ ਹੈ । ਇਸ ਵਿਅਕਤੀ ਦੀ ਹਰਕਤ ਨਾਲ ਆਸ -ਪਾਸ ਦੇ ਲੋਕ ਵੀ ਹੈਰਾਨ ਹੋ ਗਏ । ਦੱਸਿਆ ਜਾ ਰਿਹਾ ਰਾਸ਼ਨ ਕਾਰਡ ਵਿੱਚ ਇਸ ਵਿਅਕਤੀ ਦਾ ਨਾਮ ਗਲਤ ਲਿਖਿਆ ਗਿਆ ਸੀ। ਸ਼੍ਰੀਕਾਂਤ ਕੁਮਾਰ 'ਦੱਤਾ' ਦੀ ਥਾਂ 'ਕੁੱਤਾ' ਲਿਖ ਦਿੱਤਾ ਗਿਆ ਸੀ।