ਹਵਾਈ ਫ਼ੌਜ ਦੇ ਲੜਾਕੂ ਜਹਾਜ਼ ’ਚੋਂ ਕੁਝ ਡਿੱਗਣ ਕਾਰਨ ਧਮਾਕਾ !

by vikramsehajpal

ਰਾਜਸਥਾਨ (ਸਾਹਿਬ) : ਅੱਜ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਤੋਂ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਪੋਖਰਣ ਖੇਤਰ ਵਿਚ ਕੋਈ ਚੀਜ਼ ਜ਼ਮੀਨ ‘ਤੇ ਡਿੱਗ ਗਈ। ਹਵਾਈ ਫ਼ੌਜ ਨੇ ਕਿਹਾ ਕਿ ਇਹ ਘਟਨਾ ਸੁੰਨਸਾਨ ਖੇਤਰ ਵਿੱਚ ਵਾਪਰੀ ਅਤੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਐਕਸ ‘ਤੇ ਪੋਸਟ ਕੀਤਾ ਗਿਆ, ‘ਅੱਜ ਤਕਨੀਕੀ ਖਰਾਬੀ ਕਾਰਨ ਏਅਰ ਸਟੋਰ ਅਚਾਨਕ ਪੋਖਰਣ ਫਾਇਰਿੰਗ ਰੇਂਜ ਦੇ ਨੇੜੇ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ’ਚੋਂ ਬਾਹਰ ਨਿਕਲ ਗਿਆ।’

ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਰਾਮਦੇਵੜਾ ਥਾਣੇ ਦੇ ਸਬ-ਇੰਸਪੈਕਟਰ ਸ਼ੰਕਰ ਲਾਲ ਨੇ ਦੱਸਿਆ ਕਿ ਪਿੰਡ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਕੁਝ ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ। ਉਸ ਅਨੁਸਾਰ ਉੱਥੇ ਕਿਸੇ ਵਸਤੂ ਦੇ ਟੁਕੜੇ ਪਏ ਸਨ।

More News

NRI Post
..
NRI Post
..
NRI Post
..