ICC CWC 2019 : Google ਦੇ CEO ਪਿਚਾਈ ਨੇ ਫ਼ਾਇਨਲ ਮੈਚ ਦੀ ਕੀਤੀ ਭਵਿੱਖਬਾਣੀ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਗੂਗਲ (google) ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੇ ਭਵਿੱਖਬਾਣੀ ਕੀਤੀ ਹੈ ਕਿ ਆਈਸੀਸੀ ਵਿਸ਼ਵ ਕੱਪ 2019 ਦਾ ਫ਼ਾਇਨਲ ਭਾਰਤ ਤੇ ਮੇਜ਼ਬਾਨ ਇੰਗਲੈਂਡ ਦੇ ਵਿਚਕਾਰ ਖੇਡਿਆ ਜਾਵੇਗਾ। ਉਹ ਚਾਹੁੰਦੇ ਹਨ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਵਧੀਆ ਪ੍ਰਦਰਸ਼ਨ ਕਰ ਕੇ ਜੇਤੂ ਰਹੇ। 

ਖ਼ੁਦ ਜਨੂੰਨੀ ਕ੍ਰਿਕਟ ਪ੍ਰਸ਼ੰਸਕ ਦੱਸਦੇ ਹੋਏ 46 ਸਾਲਾ ਪਿਚਾਈ ਨੇ ਕਿਹਾ ਜਦ ਉਹ ਅਮਰੀਕਾ ਆਇਆ ਸੀ ਤਾਂ ਉਸ ਨੂੰ ਬੇਸਬਾਲ ਥੋੜਾ ਚੁਣੋਤੀਪੂਰਵਕ ਲੱਗਿਆ ਸੀ। ਦੱਸ ਦਈਏ ਕਿ ਟੀਮ ਇੰਡੀਆ ਨੇ ਵਿਸ਼ਵ ਕੱਪ ਵਿੱਚ ਦੋ ਮੈਚ ਖੇਡੇ ਹਨ ਅਤੇ ਦੋਵੇਂ ਹੀ ਜਿੱਤੇ ਹਨ। ਟੀਮ ਇੰਡੀਆ ਅਤੇ ਇੰਗਲੈਂਡ ਦੋਵੇਂ ਹੀ ਵਿਸ਼ਵ ਕੱਪ ਵਿੱਚ ਜਿੱਤ ਦੀਆਂ ਮੁੱਖ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ।

More News

NRI Post
..
NRI Post
..
NRI Post
..