ਆਈਸੀਸੀ ਮਹਿਲਾ ਵਨਡੇ ਰੈਂਕਿੰਗ : ਮਿਤਾਲੀ ਰਾਜ ਦੂਜੇ ਸਥਾਨ ‘ਤੇ, ਮੰਧਾਨਾ ਛੇਵੇਂ ਸਥਾਨ ‘ਤੇ ਬਰਕਰਾਰ

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤੀ ਮਹਿਲਾ ਕ੍ਰਿਕਟ ਟੀਮ ਕਪਤਾਨ ਮਿਤਾਲੀ ਰਾਜ ਮੰਗਲਵਾਰ ਨੂੰ ਜਾਰੀ ਆਈਸੀਸੀ ਮਹਿਲਾ ਵਨਡੇ ਰੈਂਕਿੰਗ 'ਚ ਬੱਲੇਬਾਜ਼ਾਂ 'ਚ ਦੂਜੇ ਸਥਾਨ 'ਤੇ ਆ ਗਈ ਹੈ ਜਦਕਿ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਗੇਂਦਬਾਜ਼ਾਂ 'ਚ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ।

ਆਲਰਾਊਂਡਰਾਂ 'ਚ ਭਾਰਤ ਦੀ ਦੀਪਤੀ ਸ਼ਰਮਾ ਵੀ ਇਕ ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ 'ਤੇ ਹੈ। ਰਾਜ ਦੇ 738 ਰੇਟਿੰਗ ਅੰਕ ਹਨ, ਜੋ ਆਸਟਰੇਲੀਆ ਦੀ ਚੋਟੀ ਦੀ ਰੈਂਕਿੰਗ ਵਾਲੀ ਐਲਿਸਾ ਹੀਲੀ (750) ਤੋਂ ਪਿੱਛੇ ਹੈ। ਇਕ ਹੋਰ ਭਾਰਤੀ, ਸਮ੍ਰਿਤੀ ਮੰਧਾਨਾ 710 ਰੇਟਿੰਗ ਅੰਕਾਂ ਨਾਲ ਛੇਵੇਂ ਸਥਾਨ 'ਤੇ ਬਰਕਰਾਰ ਹੈ।

https://twitter.com/ICC/status/1488437033072832512?ref_src=twsrc%5Etfw%7Ctwcamp%5Etweetembed%7Ctwterm%5E1488437033072832512%7Ctwgr%5E%7Ctwcon%5Es1_&ref_url=https%3A%2F%2Fzeenews.india.com%2Fcricket%2Ficc-women-s-odi-rankings-mithali-raj-jumps-to-second-spot-smriti-mandhana-remains-sixth-2432788.html

ਗੇਂਦਬਾਜ਼ਾਂ ਵਿੱਚ ਆਸਟ੍ਰੇਲੀਆ ਦੇ ਜੇਸ ਜੋਨਾਸਨ (760) ਸਭ ਤੋਂ ਅੱਗੇ ਹਨ, ਇਸ ਤੋਂ ਬਾਅਦ ਗੋਸਵਾਮੀ (727) ਹਨ। ਇਕ ਹੋਰ ਆਸਟ੍ਰੇਲੀਆਈ, ਮੇਗਨ ਸ਼ੂਟ (717) ਤੀਜੇ ਸਥਾਨ 'ਤੇ ਹੈ।