ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ: ਫਾਈਨਲ ਮੈਚ ਲਾਰਡਸ ਦੀ ਬਜਾਏ ਖੇਡਿਆ ਜਾ ਸਕਦਾ ਹੈ ਸਾਉਥੈਮਪਟਨ ਵਿਚ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ 3-1 ਨਾਲ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਟਿਕਟ ਹਾਸਲ ਕੀਤੀ ਹੈ । ਅਹਿਮਦਾਬਾਦ ਵਿੱਚ ਖੇਡੇ ਗਏ ਆਖਰੀ ਟੈਸਟ ਵਿੱਚ ਵਿਰਾਟ ਦੀ ਸੈਨਾ ਨੇ ਇੱਕ ਪਾਰੀ ਅਤੇ 25 ਦੌੜਾਂ ਨਾਲ ਇੰਗਲੈਂਡ 'ਤੇ ਜਿੱਤ ਹਾਸਲ ਕੀਤੀ।

ਕ੍ਰਿਕਬਜ਼ ਦੀ ਰਿਪੋਰਟ ਦੇ ਅਨੁਸਾਰ,''ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਲਾਰਡਸ ਦੀ ਬਜਾਏ ਸਾਉਥੈਮਪਟਨ ਵਿਚ ਆਯੋਜਿਤ ਕੀਤਾ ਜਾ ਸਕਦਾ ਹੈ। ਕ੍ਰਿਕਬਜ਼ ਦੇ ਅਨੁਸਾਰ, ਆਈਸੀਸੀ ਨੇ ਕਿਹਾ ਕਿ ਇਹ ਪੱਕਾ ਨਹੀਂ ਹੈ ਕਿ ਫਾਈਨਲ ਮੈਚ ਕਿੱਥੇ ਹੋਵੇਗਾ, ਪਰ ਆਈਸੀਸੀ ਅਤੇ ਈਸੀਬੀ ਨੇ ਰੋਜ਼ ਬਾਉਲ ਮੈਦਾਨ ਵਿੱਚ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਮੈਚ ਲੰਡਨ ਦੇ ਲਾਰਡਜ਼ ਕ੍ਰਿਕਟ ਗਰਾਉਂਡ ਵਿਖੇ ਹੋਣਾ ਸੀ, ਪਰ ਕ੍ਰਿਕਬਜ਼ ਦੇ ਅਨੁਸਾਰ ਸਾਉਥੈਮਪਟਨ ਹੁਣ ਫਾਈਨਲ ਮੈਚ ਦੀ ਮੇਜ਼ਬਾਨੀ ਕਰਨ ਦੀ ਪਹਿਲੀ ਚੋਣ ਹੈ। ਇਸਦਾ ਮੁੱਖ ਕਾਰਨ ਗਰਾਉਂਡ 'ਚ ਮਿਲਣ ਵਾਲਿਆਂ ਸਹੂਲਤ ਹਨ ਸਟੇਡੀਅਮ ਵਿਚ ਫਾਈਵ ਸਟਾਰ ਹੋਟਲ ਅਤੇ ਕੋਰੋਨਾ ਦੇ ਸਮੇਂ ਵਿਚ ਬਾਇਓ ਬੱਬਲ ਵਿਚ ਵਧੀਆ ਸਹੂਲਤਾਂ ਮਿਲ ਸਕਦੀਆਂ ਹਨ। ਸਾਉਥੈਮਪਟਨ ਕ੍ਰਿਕਟ ਦੇ ਚੇਅਰਮੈਨ ਰਾਡ ਬ੍ਰਾਂਸਗਰੋਵ ਨੇ ਕਿਹਾ, ‘‘ਇਸ ਬਾਰੇ ਵਿਚਾਰ ਵਟਾਂਦਰੇ ਹੋ ਰਹੀਆਂ ਹਨ ਪਰ ਮੈਂ ਇਸ ਤੋਂ ਵੱਧ ਕੁਝ ਨਹੀਂ ਦੱਸ ਸਕਦਾ। ਮੈਂ ਨਹੀਂ ਜਾਣਦਾ ਕਿ ਇਸ ਸੰਬੰਧ ਵਿਚ ਕੋਈ ਅੰਤਮ ਫੈਸਲਾ ਲਿਆ ਗਿਆ ਹੈ ਜਾਂ ਨਹੀਂ।‘‘