ਆਈਸਕ੍ਰੀਮ ਵੀ ਹੋਈ ਕੋਰੋਨਾ ਇੰਫੈਕਟੇਡ ਚੀਨ ‘ਚ ਹੜਕੰਪ

by vikramsehajpal

ਬੀਜਿੰਗ (ਦੇਵ ਇੰਦਰਜੀਤ)- ਦੁਨੀਆ 'ਚ ਕੋਰੋਨਾ ਫੈਲਾਉਣ ਵਾਲੇ ਚੀਨ ਤੋਂ ਇਕ ਹੋਰ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਪੂਰਬੀ ਚੀਨ 'ਚ ਬਣੀ ਆਈਸਕ੍ਰੀਮ 'ਤੇ ਕੋਰੋਨਾ ਵਾਇਰਸ ਪਾਏ ਜਾਣ ਨਾਲ ਦੇਸ਼ ਵਿਚ ਹੜਕੰਪ ਮਚ ਗਿਆ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਬੈਚ ਦੇ ਆਈਸਕ੍ਰੀਮ ਦੇ ਡੱਬੇ ਵਾਪਸ ਮੰਗਵਾਉਣ ਦਾ ਹੁਕਮ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਆਈਸਕ੍ਰੀਮ ਦੇ 3 ਸੈਂਪਲ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੀਜਿੰਗ ਨਾਲ ਲਗਦੇ ਤਿਆਨਜਿਨ ਇਲਾਕੇ 'ਚ ਡਾਕਿਆਓਡਾਓ ਫੂਡ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਉਸ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਧੜਾਧੜ ਕੋਰੋਨਾ ਵਾਇਰਸ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਫਿਲਹਾਲ ਆਈਸਕ੍ਰੀਮ ਨਾਲ ਕਿਸੇ ਦੇ ਇਨਫੈਕਟਿਡ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।

ਸਰਕਾਰ ਨੇ ਕਿਹਾ ਕਿ ਬੈਚ ਦੇ 29 ਹਜ਼ਾਰ ਆਈਸਕ੍ਰੀਮ ਦੇ ਡੱਬਿਆਂ 'ਚੋਂ ਜ਼ਿਆਦਾਤਰ ਨੂੰ ਵੇਚਣ ਬਾਕੀ ਸੀ। ਅੱਗੇ ਕਿਹਾ ਗਿਾ ਹੈ ਕਿ ਤਿਆਨਜਿਨ 'ਚ ਵੇਚੇ ਗਏ 390 ਆਈਸਕ੍ਰੀਮ ਦੇ ਪੈਕਟਾਂ ਨੂੰ ਟ੍ਰੈਕ ਕੀਤਾ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਆਈਸਕ੍ਰੀਮ ਬਣਾਉਣ 'ਚ ਇਸਤੇਮਾਲ ਕੀਤੀ ਗਈ ਸਾਮੱਗਰੀ 'ਚ ਨਿਊਜ਼ੀਲੈਂਡ ਦੇ ਮਿਲਕ ਪਾਊਡਰ ਤੇ ਯੂਕ੍ਰੇਨ ਦਾ ਵੇ-ਪਾਊਡਰ ਸ਼ਾਮਲ ਹਨ।