ਗੜ੍ਹਚਿਰੌਲੀ (ਵਿਕਰਮ ਸਹਿਜਪਾਲ) : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਮਾਂਡੋ ਟੀਮ ਉੱਤੇ ਨਕਸਲੀਆਂ ਵਲੋਂ ਕੀਤੇ ਗਏ ਆਈਈਡੀ ਬਲਾਸਟ 'ਚ 16 ਜਵਾਨ ਸ਼ਹੀਦ ਹੋ ਗਏ ਹਨ। ਗੜ੍ਹਚਿਰੌਲੀ ਵਿੱਚ ਇਹ ਧਮਾਕਾ ਸੰਘਣੇ ਜੰਗਲਾਂ ਵਿੱਚ ਹੋਇਆ ਹੈ। ਘਟਨਾ ਵੇਲ੍ਹੇ ਸੀ 60 ਕਮਾਂਡੋ ਦੀ ਯੂਨਿਟ ਦਾ ਦਸਤਾ ਉੱਥੇ ਗੁਜ਼ਰ ਰਿਹਾ ਸੀ।
ਇਸ ਦੌਰਾਨ ਜੰਗਲਾਂ 'ਚ ਛਿਪੇ ਹੋਏ ਨਕਸਲੀਆਂ ਨੇ ਆਈਈਡੀ ਬਲਾਸਟ ਕੀਤਾ। ਫਿਲਹਾਲ ਘਟਨਾ ਵਾਲੀ ਜਗ੍ਹਾਂ ਉੱਤੇ ਪੁਲਿਸ ਅਤੇ ਨਕਸਲੀਆਂ ਵਿਚਾਲੇ ਫਾਇਰਿੰਗ ਚੱਲ ਰਹੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦਿਵਸ ਮੌਕੇ ਉੱਤੇ ਗੜ੍ਹਚਿਰੌਲੀ ਵਿੱਚ ਹੀ ਨਕਸਲੀਆਂ ਨੇ ਨਿਜੀ ਠੇਕੇਦਾਰਾਂ ਦੇ ਤਿੰਨ ਦਰਜਨ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਇਸ ਘਟਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ।



