ਜੇ ਕਾਂਗਰਸ ਨੂੰ ਦੁਬਾਰਾ ਮਜ਼ਬੂਤ ਬਣਾਉਣੈ ਤਾਂ ਦਿੱਲੀ, ਚੰਡੀਗੜ੍ਹ ਦੀ ਥਾਂ ਪੰਜਾਬ ‘ਚ ਕਰੋ ਮੀਟਿੰਗਾਂ : ਮਾਣਿਕ ਜੇਤਲੀ

by jaskamal

ਨਿਊਜ਼ ਡੈਸਕ : ਯੂਥ ਕਾਂਗਰਸ ਦੇ ਆਗੂ ਮਾਣਿਕ ਜੇਤਲੀ ਨੇ ਕਿਹਾ ਹੈ ਕਿ ਮੈਂ ਕਾਂਗਰਸ ਪਾਰਟੀ ਹਾਈਕਮਾਂਡ ਸੋਨੀਆ ਗਾਂਧੀ ਜੀ ਤੇ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਕਾਂਗਰਸ ਪਾਰਟੀ ਪੰਜਾਬ 'ਚ ਦੁਬਾਰਾ ਖੜ੍ਹੀ ਕਰਨੀ ਹੈ ਤਾਂ ਦਿੱਲੀ ਜਾਂ ਚੰਡੀਗੜ੍ਹ 'ਚ ਲੀਡਰਾਂ ਨਾਲ ਮੀਟਿੰਗ ਨਾ ਕਰੋ, ਤੁਸੀਂ ਪੰਜਾਬ 'ਚ ਜ਼ਮੀਨੀ ਪੱਧਰ 'ਤੇ ਕਾਂਗਰਸ ਪਾਰਟੀ ਪ੍ਰਤੀ ਨਿਸ਼ਠਾ, ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੇ ਦੀ ਭਾਲ ਪਾਰਟੀ ਵਰਕਰਾਂ ਨਾਲ ਮੀਟਿੰਗ ਕਰ ਕੇ ਕਰੋ। ਪਾਰਟੀ ਦੇ ਵਰਕਰ ਹੀ ਸਾਨੂੰ ਦੱਸਦੇ ਹਨ ਕਿ ਪੰਜਾਬ 'ਚ ਕਾਂਗਰਸ ਦਾ ਵਰਕਰ ਕਿਸ ਇਮਾਨਦਾਰ ਪਾਰਟੀ ਪ੍ਰਧਾਨ ਦੇ ਅੰਦਰ ਕੰਮ ਕਰ ਸਕਦਾ ਹੈ ਅਤੇ ਪਾਰਟੀ ਨੂੰ ਕਿਵੇਂ ਖੜ੍ਹਾ ਕਰਨਾ ਹੈ ਤੇ ਜੋ ਪੰਜਾਬ 'ਚ ਕਾਂਗਰਸ ਪਾਰਟੀ ਦੇ ਅਗਲੇ ਪ੍ਰਧਾਨ ਦੇ ਹੱਕਦਾਰ ਹਨ।

ਮੈਨੂੰ ਲਗਦਾ ਹੈ ਕਿ ਗੁਰਜੀਤ ਸਿੰਘ ਔਜਲਾ ਜੀ ਅਗਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਹੱਕਦਾਰ ਹਨ। ਕਿਉਂਕਿ ਮੇਰਾ ਮੰਨਣਾ ਹੈ ਕਿ ਗੁਰਜੀਤ ਸਿੰਘ ਔਜਲਾ ਬੇਦਾਗ ਇਮਾਨਦਾਰ ਅਤੇ ਮਿਹਨਤੀ ਲੀਡਰ ਹਨ ਤੇ ਪਾਰਟੀ ਦੇ ਹਰ ਵਰਕਰ ਹਰ ਇਨਸਾਨ ਨੂੰ ਨਾਲ ਲੈ ਕੇ ਚੱਲਣ ਵਾਲਾ ਇਨਸਾਨ ਹੈ। ਜੇਕਰ ਕਿਤੇ ਇਸ ਵਾਰ ਵੀ ਤੁਸੀਂ ਸਭ ਨੇ ਗਲਤ ਫੈਸਲਾ ਲੈ ਕੇ ਪੰਜਾਬ ਦੇ ਹਰ ਕਾਂਗਰਸ ਵਰਕਰ ਨੂੰ ਗਲਤ ਪ੍ਰਧਾਨ ਸੌਂਪਿਆ ਤੇ ਮੇਰਾ ਇਹ ਮੰਨਣਾ ਹੈ ਕਿ ਉਸ ਨਾਲ ਉਨ੍ਹਾਂ ਦਾ ਪਾਰਟੀ ਪ੍ਰਤੀ ਕੰਮ ਕਰਨ ਦਾ ਮਨੋਬਲ ਟੁੱਟ ਜਾਵੇਗਾ। ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਸੰਸਦ ਹੋਣ ਦੇ ਤੌਰ 'ਤੇ ਅੰਮ੍ਰਿਤਸਰ ਦੇ ਲੋਕਾਂ ਦੀ ਆਵਾਜ਼ ਬਣੇ ਹੋਏ ਹਨ ਤੇ ਉਨ੍ਹਾਂ ਦੇ ਕੀਤੇ ਕੰਮਾਂ ਦੇ ਸਦਕਾ ਹੀ ਅੱਜ ਗੁਰਜੀਤ ਸਿੰਘ ਔਜਲਾ ਦਾ ਨਾਂ ਪੂਰੇ ਭਾਰਤ 'ਚ ਹੀ ਨਹੀਂ ਬਲਕਿ ਸਾਡੇ ਬਾਹਰ ਵਿਦੇਸ਼ 'ਚ ਵੀ ਉਨ੍ਹਾਂ ਵਲੋਂ ਕੀਤੇ ਕੰਮਾਂ ਦੀ ਚਰਚਾ ਹੈ।