ਅਗਰ ਕਲ ਇੰਝ ਹੋਇਆ ਤਾਂ ਭਾਰਤ ਸਿੱਧੇ World Cup ਦੇ ਫਾਈਨਲ ‘ਚ

by mediateam

ਮਾਨਚੈਸਟਰ ਡੈਸਕ (ਵਿਕਰਮ ਸਹਿਜਪਾਲ) : ਮੰਗਲਵਾਰ ਨੂੰ ਮਾਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡਿਆ ਜਾਵੇਗਾ, ਜਿਸ 'ਤੇ ਮੀਂਹ ਪੈਣ ਦੇ ਆਸਾਰ ਹਨ। ਇਸ ਤੋਂ ਪਹਿਲਾਂ ਮੀਂਹ ਕਾਰਣ ਭਾਰਤ-ਨਿਊਜ਼ੀਲੈਂਡ ਵਿਚਾਲੇ ਲੀਗ ਮੈਚ ਰੱਦ ਹੋ ਗਿਆ ਸੀ।  ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਮਾਨਚੈਸਟਰ ਵਿਚ ਮੀਂਹ ਦੀ 60 ਫੀਸਦੀ ਸੰਭਾਵਨਾ ਹੈ। 

ਇਸ ਦਿਨ ਮੀਂਹ ਦੀ ਵਜ੍ਹਾ ਨਾਲ ਜੇਕਰ ਮੈਚ ਨਹੀਂ ਹੁੰਦਾ ਤਾਂ ਦੋਵੇਂ ਟੀਮਾਂ 10 ਜੁਲਾਈ ਨੂੰ ਮੈਚ ਖੇਡਣਗੀਆਂ ਪਰ ਬੁੱਧਵਾਰ ਨੂੰ ਵੀ ਇਥੇ ਮੀਂਹ ਦੀ 65 ਫੀਸਦੀ ਸੰਭਾਵਨਾ ਹੈ। ਜੇਕਰ ਮੀਂਹ ਦੀ ਵਜ੍ਹਾ ਨਾਲ ਦੋਵੇਂ ਦਿਨ ਮੈਚ ਨਹੀਂ ਹੁੰਦਾ ਤਾਂ ਬਿਨਾਂ ਟਾਸ ਕੀਤੇ ਇਸ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਲੀਗ ਮੈਚਾਂ ਵਿਚ ਵੱਧ ਅੰਕ ਹੋਣ ਦੀ ਵਜ੍ਹਾ ਨਾਲ ਟੀਮ ਇੰਡੀਆ ਸਿੱਧੀ ਫਾਈਨਲ 'ਚ ਪਹੁੰਚ ਜਾਵੇਗੀ। 

More News

NRI Post
..
NRI Post
..
NRI Post
..