ਜੇਕਰ ਜੇਲ੍ਹ ‘ਚ ਮੋਬਾਈਲ ਜਾਂ ਨਸ਼ਾ ਬਰਾਮਦ ਹੋਇਆ ਤਾਂ ਜ਼ਿੰਮੇਵਾਰ ਸੁਪਰਡੈਂਟ ਹੋਵੇਗਾ : ਜੇਲ੍ਹ ਮੰਤਰੀ

by jaskamal

ਨਿਊਜ਼ ਡੈਸਕ : ਮਾਨ ਸਰਕਾਰ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੇ ਸਾਰੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਚਿੱਠੀ ਲਿੱਖੀ ਹੈ। ਉਨ੍ਹਾਂ  ਜੇਲ੍ਹਾਂ 'ਚੋਂ ਵੀਆਈਪੀ ਕਲਚਰ ਖਤਮ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਖਤ ਹਦਾਇਤਾਂ ਕੀਤੀਆਂ ਹਨ ਕਿ ਜੇ ਜੇਲ੍ਹ 'ਚੋਂ ਨਸ਼ਾ, ਮੋਬਾਈਲ ਮਿਲਿਆ ਤਾਂ ਸੁਪਰਡੈਂਟ ਜ਼ਿੰਮੇਵਾਰ ਹੋਣਗੇ।

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਾਰੇ ਜੇਲ੍ਹ ਸੁਪਰਡੈਂਟ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਹਦਾਇਤ ਕੀਤੀ ਹੈ ਕਿ ਜੇਲ੍ਹ 'ਚ ਕਿਸੇ ਵੀ ਵਿਸ਼ੇਸ਼ ਕਮਰੇ ਜਾਂ ਉਸਰੀ ਨੂੰ ਢਾਹੁਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਨੂੰ ਵੀਆਈਪੀ ਟ੍ਰੀਟਮੈਂਟ ਨਾ ਦਿੱਤਾ ਜਾਵੇ। ਜੇਲ੍ਹਾਂ ਦੀ ਸਵੱਛਤਾ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।

ਮੰਤਰੀ ਨੇ ਆਪਣੀ ਚਿੱਠੀ 'ਚ ਹਦਾਇਤ ਕੀਤੀ ਹੈ ਕਿ ਹਰ ਕੈਦੀ ਨੇ ਪੰਜਾਬ ਜੇਲ੍ਹ ਰੂਲਜ਼ ਦੇ ਅਨੁਸਾਰ ਬਰਾਬਰ ਵਾਲਾ ਵਿਵਹਾਰ ਕੀਤਾ ਜਾਵੇ। ਜੇਕਰ ਕਿਸੇ ਕੈਦੀ ਨੂੰ ਵੀਆਈ ਟਰੀਟਮੈਂਟ ਦਿੱਤੀ ਜਾ ਰਹੀ ਹੈ ਤਾਂ ਇਹ ਸਹੂਲਤ ਤੁਰਤ ਬੰਦ ਕਰ ਦਿੱਤੀ ਜਾਵੇ। ਮੰਤਰੀ ਨੇ ਇਹ ਵੀ ਕਿਹਾ ਹੈ ਕਿ ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਸੂਬੇ ਦੀ ਕਿਸੇ ਵੀ ਜੇਲ੍ਹ 'ਚੋਂ ਮੋਬਾਈਲ ਫੋਨ ਜਾਂ ਨਸ਼ਾ ਮਿਲਿਆ ਤਾਂ ਇਹ ਸਭ ਦੀ ਜ਼ਿੰਮੇਵਾਰੀ ਜੇਲਰ ਦੀ ਹੋਵੇਗੀ ਅਤੇ ਉਨ੍ਹਾਂ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।