ਜੇ ਤੁਸੀਂ ਵੀ ਹੋ ਰੀਲ ਬਣਾਉਣ ਦੇ ਸ਼ੌਕੀਨ, ਤਾਂ ਇਹ ਵੀਡੀਓ ਜ਼ਰੂਰ ਦੇਖ ਲੈਣਾ, ਕਿਵੇਂ ਗੱਡੀ ਨੇ ਵਗ੍ਹਾ ਕੇ ਮਾਰਿਆ ਨੌਜਵਾਨ

by jaskamal

ਨਿਊਜ਼ ਡੈਸਕ : ਅੱਜ-ਕੱਲ੍ਹ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜੋ ਕਿਸੇ ਵੀ ਵਿਅਕਤੀ ਨੂੰ ਰਾਤੋਂ-ਰਾਤ ਫੇਮਸ ਕਰ ਦਿੰਦਾ ਹੈ ਤੇ ਇਸੇ ਚੱਕਰ ਵਿਚ ਕਈ ਲੋਕ (ਜ਼ਿਆਦਾਤਰ ਨੌਜਵਾਨ) ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਵੱਖੋ-ਵੱਖਰੇ ਤਰੀਕੇ ਨਾਲ ਵੀਡੀਓ ਬਣਾ ਕੇ ਅਪਲੋਡ ਕਰਦੇ ਰਹਿੰਦੇ ਹਨ। ਕਈ ਆਪਣੀ ਜਾਨ ਜੌਖਮ ਵਿਚ ਪਾ ਕੇ ਵੀ ਵੀਡੀਓ ਬਣਾਉਂਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੁਨੀਆ ਉਨ੍ਹਾਂ ਨੂੰ ਜਾਨਣ ਲੱਗੇ ਪਰ ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਜ਼ਰੂਰੀ ਹੈ ਕੇ ਇਸ ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ।
ਇਸੇ ਤਰ੍ਹਾਂ ਦੀ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਨੌਜਵਾਨ ਰੀਲ ਬਣਾਉਣ ਦੇ ਚੱਕਰ ਵਿਚ ਰੇਲ ਪੱਟੜੀ 'ਤੇ ਚੱਲ ਰਿਹਾ ਹੈ ਤੇ ਪਿੱਛਿਓਂ ਆਈ ਟਰੇਨ ਉਸ ਨੂੰ ਵਗ੍ਹਾ ਕੇ ਮਾਰਦੀ ਹੈ, ਜਿਸ ਨਾਲ ਉਕਤ ਨੌਜਵਾਨ ਦੇ ਕਾਫੀ ਗੰਭੀਰ ਸੱਟਾ ਲੱਗਣ ਦਾ ਵੀ ਖਦਸ਼ਾ ਹੈ। ਕੀ ਹਾਲ ਹੋਇਆ ਹੋਵਗਾ ਉਸ ਨੌਜਵਾਨ ਦਾ ਤੁਹਾਨੂੰ ਇਹ ਵੀਡੀਓ ਦੇਖ ਕੇ ਪਤਾ ਲੱਗ ਜਾਵੇਗਾ।