ਨਾਦਾਨੀ ਜਿੰਦਗੀ ‘ਤੇ ਪੈ ਗਈ ਭਾਰੀ, ਹੋਈ ਮੌਤ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਉੱਤਰ ਪ੍ਰਦੇਸ਼ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਤਨੀ ਨਾਲ ਲੜਾਈ ਤੋਂ ਬਾਅਦ ਪਤੀ ਨੇ ਉਸ ਨੂੰ ਡਰਾਉਣ ਲਈ ਗਲੇ ਵਿੱਚ ਫਾਹਾ ਪਾ ਲਿਆ ਪਰ ਇਹ ਨਾਦਾਨੀ ਦੋਵਾਂ ਨੂੰ ਮਹਿੰਗੀ ਪੈ ਗਈ। ਦੱਸਿਆ ਜਾ ਰਿਹਾ ਫਾਹਾ ਲਗਾਉਣ ਤੋਂ ਬਾਅਦ ਅਚਾਨਕ ਵਿਅਕਤੀ ਦਾ ਸੰਤੁਲਨ ਵਿਗੜ ਗਿਆ ਤੇ ਰੱਸੀ ਗਲੇ ਵਿੱਚ ਫਸ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ ,ਇਸ ਸਭ ਦੇਖ ਪਤਨੀ ਦੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋ ਲੋਕਾਂ ਨੇ ਦਰਵਾਜ਼ਾ ਤੋੜ ਕੇ ਵਿਅਕਤੀ ਨੂੰ ਥੱਲੇ ਉਤਾਰ ਕੇ ਹਸਪਤਾਲ ਦਾਖ਼ਲ ਕਰਵਾਇਆ ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।

ਜਾਣਕਾਰੀ ਅਨੁਸਾਰ ਪਿਛਲੇ ਸਾਲ ਹੀ ਉਸ ਦਾ ਵਿਆਹ ਸ਼ੁਕਲਾਗੰਜ ਦੀ ਰਹਿਣ ਵਾਲੀ ਸ਼ਵੇਤਾ ਨਾਲ ਹੋਇਆ ਸੀ,ਜਦੋ ਅਮਿਤ ਦੁਬੇ ਨਸ਼ੇ ਦੀ ਹਾਲਤ 'ਚ ਆਪਣੇ ਘਰ ਆਇਆ ਤਾਂ ਉਸ ਦੀ ਪਤਨੀ ਸ਼ਵੇਤਾ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ । ਇਸ ਤੋਂ ਬਾਅਦ ਲੜਾਈ ਇੰਨੀ ਵੱਧ ਗਈ ਕਿ ਉਸ ਨੇ ਖ਼ੁਦਕੁਸ਼ੀ ਕਰਨ ਦੀ ਤਿਆਰੀ ਕਰ ਲਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਗਲੇ 'ਚ ਫਾਹਾ ਪਾ ਲਿਆ। ਸੰਤੁਲਨ ਵਿਛੜਣ ਕਾਰਨ ਫਾਹਾ ਉਸ ਦੇ ਗਲੇ 'ਚ ਫਸ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ ।