ਕੈਨੇਡਾ ਦੇ ਇਸ ਵਿਭਾਗ ਦਾ ਸੁਪਰੀਟੈਨਡੈਂਟ ਬਣ ਪੰਜਾਬੀ ਨੇ ਪੂਰੇ ਭਾਰਤ ਦਾ ਨਾਂ ਕੀਤਾ ਰੌਸ਼ਨ

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦੇ ਪੰਜਾਬੀ ਡੇਵ ਚੌਹਾਨ ਨੇ ਕੈਨੇਡਾ 'ਚ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਡੇਵ ਚੌਹਾਨ ਨੇ ਕੈਨੇਡਾ ਦੀ ਇਨਟੀਗ੍ਰੇੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸੁਪਰੀਟੈਨਡੈਂਟ ਦੇ ਤੌਰ 'ਤੇ ਇਹ ਅਹੁਦਾ ਸੰਭਾਲਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਇਹ ਅਹੁਦਾ ਸੁਪਰੀਟੈਨਡੈਂਟ ਡੋਨਾ ਰਿਚਰਡਸਨ ਦੇ ਰਿਟਾਈਰ ਹੋਣ ਤੋਂ ਬਾਅਦ ਮਿਲਿਆ। ਜਿਨ੍ਹਾਂ ਨੇ 30 ਸਾਲ ਦੀ ਸੇਵਾ ਇਸ ਵਿਭਾਗ ਨੂੰ ਦਿੱਤੀ। ਦੱਸ ਦਈਏ ਕਿ ਚੌਹਾਨ 15 ਸਾਲ ਦੀ ਉਮਰ 'ਚ ਕੈਨੇਡਾ ਆ ਗਏ ਸਨ, ਉਦੋਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਇਕ ਦਿਨ ਕੈਨੇਡਾ ਦੇ ਇਸ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਣ ਨੂੰ ਮਿਲੇਗਾ। 

ਮਾਰਚ,  1991 'ਚ ਡੇਵ ਨੇ ਆਰ. ਸੀ. ਐੱਮ. ਪੀ. 'ਚ ਭਰਤੀ ਹੋਏ ਅਤੇ ਇਸ ਰਜ਼ੀਨਾ 'ਚ 6 ਮਹੀਨੇ ਦੀ ਟ੍ਰੇਨਿੰਗ ਵੀ ਲਈ। ਇਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਤਰੱਕੀ ਮਿਲਦੀ ਰਹੀ ਅਤੇ ਵੱਖ-ਵੱਖ ਤਰ੍ਹਾਂ ਦੇ ਵਿਭਾਗਾਂ 'ਚ ਵੀ ਕੰਮ ਕੀਤਾ। ਦਸਣਯੋਗ ਹੈ ਕਿ 2017 'ਚ ਉਨ੍ਹਾਂ ਨੂੰ ਇੰਸਪੈਕਟਰ ਦਾ ਰੈਂਕ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਆਈ. ਐੱਚ. ਆਈ. ਟੀ. ਵਿਭਾਗ 'ਚ ਅਪਰੇਸ਼ਨ ਸਪਾਟ ਅਫਸਰ ਦੇ ਤੌਰ 'ਤੇ ਕੰਮ ਕਰਨ ਲੱਗੇ ਅਤੇ ਜੂਨ, 2019 'ਚ ਉਨ੍ਹਾਂ ਨੂੰ ਸੁਪਰੀਟੈਨਡੈਂਟ ਦਾ ਅਹੁਦਾ ਸੰਭਾਲਿਆ।

More News

NRI Post
..
NRI Post
..
NRI Post
..