IELTSਕਰਨ ਵਾਲੀ ਕੁੜੀ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਪਾ ਮੰਡੀ 'ਚ ਸਥਾਨਕ ਖੱਟਰ ਪੱਤੀ ਇਲਾਕੇ ਦੀ ਆਈਲੈਟਸ ਦਾ ਕੋਰਸ ਕਰਨ ਵਾਲੀ ਇਕ ਕੁੜੀ ਨੇ ਭਾਖੜਾ ਨਹਿਰ ਵਿਚ ਸ਼ੱਕੀ ਹਾਲਾਤ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕੁੜੀ ਕੋਲੋਂ ਮਿਲੇ ਆਧਾਰ ਕਾਰਡ ਮੁਤਾਬਕ ਉਸ ਦੀ ਪਛਾਣ 23 ਸਾਲ ਦੀ ਅਰਸ਼ਪ੍ਰੀਤ ਕੌਰ ਧਾਲੀਵਾਲ ਪੁੱਤਰੀ ਜਗਦੇਵ ਸਿੰਘ, ਵਾਰਡ ਨੰ 12 ਖੱਟਰ ਪੱਤੀ, ਤਪਾ ਮੰਡੀ ਵਜੋਂ ਹੋਈ ਹੈ ਜਿਸ ਦੀ ਭਾਖੜਾ ਨਹਿਰ ਦੇ ਪਸਿਆਨਾ ਪੁਲ ਕੋਲ ਪੁੱਜ ਕੇ ਨਹਿਰ ’ਚ ਛਾਲ ਮਾਰਨ ਦੀ ਸੂਚਨਾ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਗਈ।

ਇਸ ਮਾਮਲੇ ਸਬੰਧੀ ਅਜੇ ਕੋਈ ਵੀ ਪੁਖਤਾ ਸਬੂਤ ਸਾਹਮਣੇ ਨਹੀਂ ਆਏ ਹਨ ਅਤੇ ਮਾਮਲਾ ਸ਼ੱਕੀ ਹਾਲਾਤ ਦਾ ਜਾਪ ਰਿਹਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆ ਸਕੇਗਾ।