ਨਸ਼ਾ ਤਸਕਰੀ ਨੂੰ ਲੈ ਕੇ CM ਮਾਨ ਤੇ ਅਮਿਤ ਸ਼ਾਹ ਦੀ ਅਹਿਮ ਮੀਟਿੰਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਨਸ਼ਿਆਂ ਤੇ ਕੌਮੀ ਸੁਰੱਖਿਆ ਮਾਮਲੇ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਗਈ। ਇਸ ਬਾਰੇ ਟਵੀਟ ਕਰਦੇ CM ਮਾਨ ਨੇ ਕਿਹਾ ਕਿ ਅਮਿਤ ਸ਼ਾਹ ਜੀ ਦੀ ਅਗਵਾਈ 'ਚ ਹੋਈ ਨਸ਼ਾ ਤਸਕਰੀ ਤੇ ਕੌਮੀ ਸੁਰੱਖਿਆ ਮਾਮਲੇ ਮੀਟਿੰਗ 'ਚ ਅਹਿਮ ਹਿੱਸਾ ਲਿਆ । ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ੇ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ । ਮੀਟਿੰਗ ਦੌਰਾਨ CM ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੱਸਿਆ ਕਿ ਹੁਣ ਤੱਕ ਪੰਜਾਬ ਵਲੋਂ 1000 ਕਿਲੋ ਨਸ਼ਾ ਜ਼ਬਤ ਕੀਤਾ ਗਿਆ , ਜਦੋ ਕਿ 22 ਹਾਜ਼ਰ ਲੋਕਾਂ ਨੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ CM ਮਾਨ ਨੇ ਪਾਕਿਸਤਾਨ ਵਲੋਂ ਆ ਰਹੀ ਡਰੱਗ ਤੇ ਹਥਿਆਰਾਂ ਦੀ ਤਸਕਰੀ ਬਾਰੇ ਵੀ ਗੱਲ ਰੱਖੀ ।