ਅਹਿਮ ਖ਼ਬਰ : ਅੰਮ੍ਰਿਤਪਾਲ ਦੇ ਕਰੀਬੀ ਸਾਥੀ ਅਵਤਾਰ ਸਿੰਘ ਦੀ ਹੋਈ ਮੌਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : UK ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਅਵਤਾਰ ਸਿੰਘ ਦੀ ਹਸਪਤਾਲ ਵਿੱਚ ਇਲਾਜ਼ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਕੁਝ ਦਿਨਾਂ ਤੋਂ ਜ਼ਿਆਦਾ ਬਿਮਾਰ ਸੀ ਤੇ ਹਸਪਤਾਲ ਵਿੱਚ ਇਲਾਜ਼ ਅਧੀਨ ਸੀ । ਸੂਤਰਾਂ ਅਨੁਸਾਰ ਅਵਤਾਰ ਸਿੰਘ ਨੂੰ ਕੈਂਸਰ ਦੀ ਬਿਮਾਰੀ ਸੀ ,ਜਿਸ ਕਾਰਨ ਉਸ ਦੀ ਅੱਜ ਮੌਤ ਹੋ ਗਈ । ਦੱਸ ਦਈਏ ਕਿ ਅਵਤਾਰ ਸਿੰਘ ਨੂੰ ਰਣਜੋਧ ਸਿੰਘ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ।

ਖਾਲਿਸਤਾਨ ਲਈ ਵੱਖਵਾਦੀ ਲਹਿਰ ਵੱਲ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ, ਇਸ ਦੀ ਅਹਿਮ ਭੂਮਿਕਾ ਸੀ। ਦੱਸਣਯੋਗ ਹੈ ਕਿ ਅਵਤਾਰ ਸਿੰਘ ਅੰਮ੍ਰਿਤਪਾਲ ਦਾ ਕਰੀਬੀ ਰਹਿ ਚੁੱਕਾ ਹੈ । ਅਵਤਾਰ ਉਹ ਅੱਤਵਾਦੀ ਹੈ ,ਜਿਸ ਨੇ ਅੰਮ੍ਰਿਤਪਾਲ ਨੂੰ ਪੰਜਾਬ ਪੁਲਿਸ ਵਲੋਂ ਕੀਤੀ ਕਾਰਵਾਈ ਦੌਰਾਨ ਲੁੱਕਣ ਵਿੱਚ ਮਦਦ ਕੀਤੀ ਸੀ। ਅਵਤਾਰ ਸਿੰਘ ਵਲੋਂ ਲੰਡਨ ਭਾਰੀ ਹਾਈ ਕਮਿਸ਼ਨ ਵਿੱਚ ਭੰਨਤੋੜ ਵੀ ਕੀਤੀ ਗਈ ਸੀ , ਜਿਸ ਤੋਂ ਬਾਅਦ ਪੁਲਿਸ ਵਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।

More News

NRI Post
..
NRI Post
..
NRI Post
..