ਅਹਿਮ ਖ਼ਬਰ : ਬੰਬੀਹਾ ਗੈਂਗ ਨੇ ਚੁੱਕੀ ਗੈਂਗਸਟਰ ਜਰਨੈਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਅੰਮ੍ਰਿਤਸਰ ਦੇ ਸਠਿਆਲਾ 'ਚ ਗੈਂਗਸਟਰ ਜਰਨੈਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗੈਂਗ ਵਲੋਂ ਲਈ ਗਈ ਹੈ। ਬੰਬੀਹਾ ਗੈਂਗ ਨੇ ਪੋਸਟ ਸਾਂਝੀ ਕਰਦੇ ਲਿਖਿਆ ਸਠਿਆਲਾ 'ਚ ਜੋ ਬੀਤੀ ਦਿਨੀਂ ਕਤਲ ਹੋਇਆ ਹੈ… ਉਹ ਗੋਪੀ ਮਾਹਲ ਤੇ ਡੋਨੀ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕੁਝ ਖ਼ਬਰਾਂ 'ਚ ਦਿਖਾਇਆ ਜਾ ਰਿਹਾ ਕਿ ਜਰਨੈਲ ਸਿੰਘ ਦਾ ਸਬੰਧ ਸਾਡੇ ਭਰਾ ਗੋਪੀ ਘਨਸ਼ੀਆਮਪੁਰੀਆਂ ਗੈਂਗ ਨਾਲ ਸੀ, ਜੋ ਕਿ ਝੂਠ ਹੈ ।ਗੈਂਗਸਟਰ ਜਰਨੈਲ ਸਿੰਘ ਦਾ ਸਾਡੀ ਗੈਂਗ ਨਾਲ ਕੋਈ ਸਬੰਧ ਨਹੀ ਹੈ, ਇਸ ਦਾ ਸਬੰਧ ਸਾਡੇ ਦੁਸ਼ਮਣਾਂ ਨਾਲ ਹੈ । ਉੱਥੇ ਹੀ ਦੂਜੇ ਪਾਸੇ ਪੁਲਿਸ ਨੂੰ ਜਰਨੈਲ ਸਿੰਘ ਦੇ ਕਤਲ ਵਾਲੀ ਥਾਂ ਤੋਂ 20 ਖੋਲ ਬਰਾਮਦ ਹੋਏ ਸਨ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਅਨੁਸਾਰ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ।