ਅਹਿਮ ਖ਼ਬਰ : ਕੁੱਲੂ ‘ਚ ਫਟਿਆ ਬੱਦਲ, 2 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਕਈ ਇਲਾਕਿਆਂ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਹੁਣ ਕੁੱਲੂ ਦੇ ਇੱਕ ਇਲਾਕੇ 'ਚ ਬੱਦਲ ਫਟ ਗਿਆ। ਦੱਸਿਆ ਜਾ ਰਿਹਾ ਦੇਰ ਰਾਤ 3 ਵਜੇ ਦੇ ਕਰੀਬ ਪਿੰਡ ਕੋਟਾ ਨਾਲਾ 'ਚ ਬੱਦਲ ਫਟ ਗਿਆ। ਬੱਦਲ ਫਟਣ ਕਾਰਨ ਕਈ ਇਲਾਕਿਆਂ 'ਚ ਹੜ੍ਹ ਆ ਗਿਆ ਤੇ ਡਰੇਨ ਦੇ ਆਸ -ਪਾਸ ਰਹਿੰਦੇ ਮਕਾਨ ਤੇ ਦੁਕਾਨਾਂ ਵਹਿ ਗਈਆਂ। ਇਸ ਦੌਰਾਨ ਕਈ ਵਾਹਨ ਤੇ ਸੜਕ ਕਿਨਾਰੇ ਸੁੱਤੇ ਪਏ ਲੋਕ ਹੜ੍ਹ ਦੀ ਲਪੇਟ ਵਿਚ ਆ ਗਏ, ਜਿਸ 'ਚ 2 ਵਿਅਕਤੀਆਂ ਦੀ ਮੌਤ ਹੋ ਗਈ । ਬਾਕੀ 2 ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਦੋਵਾਂ ਦਾ ਇਲਾਜ਼ ਚੱਲ ਰਿਹਾ ਹੈ । ਡਿਪਟੀ ਕਮਿਸ਼ਨਰ ਆਸ਼ੂਤੋਸ਼ ਨੇ ਦੱਸਿਆ ਕਿ ਦੇਰ ਰਾਤ ਬੱਦਲ ਫਟਣ ਦੀ ਸੂਚਨਾ ਮਿਲੀ ਹੈ। ਹੜ੍ਹ ਵਿੱਚ ਰੁੜ੍ਹ ਜਾਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜਖ਼ਮੀ ਹੋ ਗਏ ।