ਪੰਜਾਬ ਦੇ ਨੀਲੇ ਕਾਰਡ ਧਾਰਕਾਂ ਲਈ ਅਹਿਮ ਖ਼ਬਰ

by nripost

ਬਠਿੰਡਾ (ਰਾਘਵ) : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖ਼ੁਰਾਕ ਸਪਲਾਈ ਵਿਭਾਗ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਈ. ਕੇ. ਵਾਈ. ਸੀ. ਕਰਵਾਉਣ ਲਈ ਪ੍ਰੇਰਿਤ ਕਰਨ ਅਤੇ ਇਸਦੇ ਲਾਭ ਦੱਸਣ ਦੇ ਮਕਸਦ ਨਾਲ ਸਥਾਨਕ ਸ਼ਹਿਰ ਦੇ ਅਧਿਕਾਰੀ ਪੂਰੀ ਮਿਹਨਤ ਕਰ ਰਹੇ ਹਨ। ਇਸੇ ਲੜੀ ਤਹਿਤ ਖ਼ੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਖੁਸ਼ਵਿੰਦਰ ਮੰਗਲਾ ਵੱਲੋਂ ਜਿੱਥੇ ਨੀਲੇ ਕਾਰਡ ਧਾਰਕ ਨੂੰ ਘਰ-ਘਰ ਜਾ ਕੇ ਈ. ਕੇ. ਵਾਈ. ਸੀ. ਸਬੰਧੀ ਜਾਣਕਾਰੀ ਦਿੱਤੀ ਗਈ, ਉੱਥੇ ਸ਼ਹਿਰ ਦੇ ਮੁੱਖ ਸਥਾਨਾਂ ਜਿਵੇਂ ਸ੍ਰੀ ਗੁਰਦੁਆਰਾ ਸਾਹਿਬ ਮੌੜ ਕਲਾਂ ਅਤੇ ਨਗਰ ਕੌਂਸਲ ਮੌੜ ਵਿਖੇ ਵੀ ਕੈਂਪ ਲਗਾ ਕੇ ਜਾਣਕਾਰੀ ਦਿੱਤੀ ਗਈ।

ਇਸ ਦੇ ਨਾਲ ਨਾਲ ਮੁਨਿਆਦੀ ਵੀ ਕਰਵਾਈ ਗਈ ਤਾਂ ਜੋ ਕੋਈ ਵੀ ਕਾਰਡ ਧਾਰਕ ਇਸ ਸੁਵਿਧਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੀਲੇ ਕਾਰਡ ਧਾਰਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈ. ਕੇ. ਵਾਈ. ਸੀ. ਕਰਵਾਉਣ ਨਾਲ ਤੁਹਾਡੇ ਕਾਰਡ ਅਪਡੇਟ ਹੋ ਜਾਣਗੇ ਅਤੇ ਤੁਹਾਨੂੰ ਰਾਸ਼ਨ ਲੈਣ ’ਚ ਕੋਈ ਦਿੱਕਤ ਨਹੀ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਸਿਹਤ ਸੇਵਾਵਾਂ ਲੈਣ ’ਚ ਵੀ ਫ਼ਾਇਦਾ ਹੋਵੇਗਾ, ਕਿਉਂਕਿ ਇਸ ਨਾਲ ਆਯੁਸ਼ਮਾਨ ਯੋਜਨਾ ਦੇ ਕਾਰਡ ਵੀ ਬਣ ਜਾਣਗੇ। ਉਨ੍ਹਾਂ ਨੀਲੇ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਹਾਲਤ ’ਚ ਈ. ਕੇ. ਵਾਈ. ਸੀ. ਕਰਵਾਉਣ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਮਿਲਣ ’ਚ ਕੋਈ ਮੁਸ਼ਕਲ ਪੇਸ਼ ਨਾ ਆਵੇ।

More News

NRI Post
..
NRI Post
..
NRI Post
..