ਅੰਮ੍ਰਿਤਸਰ (ਰਾਘਵ): ਰਾਧਾ ਸੁਆਮੀ ਡੇਰਾ ਬਿਆਸ ਵਿੱਚ ਆਉਣ ਵਾਲੇ ਭੰਡਾਰੇ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜੂਨ ਮਹੀਨੇ ਦੀਆਂ ਛੁੱਟੀਆਂ ਦਰਮਿਆਨ 29 ਤਾਰੀਖ ਨੂੰ ਡੇਰੇ ਵਿੱਚ ਭੰਡਾਰਾ ਹੋਵੇਗਾ, ਜਿਸ ਦੌਰਾਨ ਸਤਸੰਗ ਦਾ ਸਮਾਂ ਸਵੇਰੇ 8:30 ਵਜੇ ਹੋਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਅਤੇ ਸ਼ਨਿਵਾਰ ਨੂੰ ਸਵਾਲ-ਜਵਾਬ ਦਾ ਹੋਣਗੇ। ਇਸ ਤੋਂ ਇਲਾਵਾ ਸ਼ਨਿਵਾਰ ਨੂੰ ਕਾਰ ਦਰਸ਼ਨ ਵੀ ਕਰਵਾਏ ਜਾਣਗੇ।
ਜਾਣਕਾਰੀ ਮੁਤਾਬਕ ਇੱਕ ਪਾਸੇ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਹਨ ਤੇ ਦੂਜੇ ਪਾਸੇ ਜੂਨ ਮਹੀਨੇ ਵਿੱਚ ਕੇਵਲ ਇੱਕ ਹੀ ਭੰਡਾਰਾ ਹੋਣ ਕਰਕੇ ਡੇਰੇ ਵਿੱਚ ਭਾਰੀ ਗਿਣਤੀ ਵਿੱਚ ਸੰਗਤ ਦੇ ਆਉਣ ਦੀ ਉਮੀਦ ਹੈ। ਜੂਨ ਤੋਂ ਬਾਅਦ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਕੋਈ ਭੰਡਾਰਾ ਨਹੀਂ ਹੋਣਾ। ਇਸ ਕਰਕੇ ਪੰਜਾਬ ਹੀ ਨਹੀਂ ਸਗੋਂ ਹੋਰ ਰਾਜਾਂ ਤੋਂ ਵੀ ਸੰਗਤ 29 ਜੂਨ ਨੂੰ ਡੇਰਾ ਬਿਆਸ ਵਿਖੇ ਭੰਡਾਰੇ ਵਿੱਚ ਸ਼ਾਮਲ ਹੋਣ ਆਏਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਅਤੇ ਵਿਦੇਸ਼ਾਂ ਵਿੱਚ ਕੋਵਿਡ-19 ਦੇ ਕੇਸ ਵਧਣ ਦੇ ਮੱਦੇਨਜ਼ਰ ਡੇਰੇ ਵੱਲੋਂ ਨਿਵਾਸੀਆਂ ਨੂੰ ਵਿਸ਼ੇਸ਼ ਨੋਟਿਸ ਜਾਰੀ ਕਰਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਸੀ।



