ਪੰਜਾਬ ਦੇ ਡਿਪੂਆਂ ਤੋਂ ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ

by nripost

ਪਟਿਆਲਾ (ਰਾਘਵ) : ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ-ਕਮ-ਡਾਇਰੈਕਟਰ ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਸਟੇਟ ’ਚ ਰਾਸ਼ਨ ਡਿਪੂਆਂ ਰਾਹੀਂ ਕਣਕ ਪ੍ਰਾਪਤ ਕਰਨ ਵਾਲੇ ਸਮੂਹ ਲਾਭਪਾਤਰੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਈ. ਕੇ. ਵਾਈ. ਸੀ. 30 ਅਪ੍ਰੈਲ 2025 ਤੱਕ ਮੁਕੰਮਲ ਕਰਵਾਉਣ ਤਾਂ ਜੋ ਕਿਸੇ ਵੀ ਨੀਲੇ ਕਾਰਡ ਧਾਰਕ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਰਾਸ਼ਨ ਦੀ ਸਹੂਲਤ ਪ੍ਰਾਪਤ ਕਰਨ ’ਚ ਕੋਈ ਔਕੜ ਪੇਸ਼ ਨਾ ਆ ਸਕੇ। ਜਿਹੜੇ ਲੋਕ 30 ਅਪ੍ਰੈਲ ਤੱਕ ਕੇ. ਵਾਈ. ਸੀ. ਨਹੀਂ ਮੁਕੰਮਲ ਕਰਵਾਉਣਗੇ, ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲੇਗਾ।

ਸਕੱਤਰ-ਕਮ-ਡਾਇਰੈਕਟਰ ਵੱਲੋਂ ਜਾਰੀ ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਉਕਤ ਈ. ਕੇ. ਵਾਈ. ਸੀ. ਦੀ ਸਹੂਲਤ ਜਿੱਥੇ ਪੂਰੀ ਤਰ੍ਹਾਂ ਮੁਫ਼ਤ ਹੈ, ਉੱਥੇ ਇਹ ਸਹੂਲਤ ਹਰੇਕ ਰਾਸ਼ਨ ਡਿੱਪੂ ’ਤੇ ਉਪਲੱਬਧ ਵੀ ਹੈ। ਹੁਕਮਾਂ ’ਚ ਦਰਸ਼ਾਇਆ ਗਿਆ ਹੈ ਕਿ ਉਕਤ ਈ. ਕੇ. ਵਾਈ. ਸੀ. ਲਈ ਕਰਵਾਈ ਜਾਂਦੀ ਹੈ ਤਾਂ ਜੋ ਰਾਸ਼ਨ ਕਾਰਡ ਧਾਰਕ ਦੇ ਸਮੁੱਚੇ ਮੈਂਬਰਾਂ ਦੀ ਜਾਣਕਾਰੀ ‘ਇਲੈਕਟ੍ਰਾਨਿਕ ਨੋ ਯੂਅਰ ਕਸਟਮਰ’ ਜੋ ਕਿ ਇਕ ਡਿਜ਼ੀਟਲ ਪ੍ਰਕਿਰਿਆ ਹੈ, ਰਾਹੀਂ ਰਿਕਾਰਡ ਦੇ ਤੌਰ ’ਤੇ ਪੱਕੀ ਰਹਿ ਸਕੇ। ਉਨ੍ਹਾਂ ਦੱਸਿਆ ਕਿ ਈ. ਕੇ. ਵਾਈ. ਸੀ. ਰਾਹੀਂ ਰਾਸ਼ਨ ਕਾਰਡ ’ਚ ਸ਼ਾਮਲ ਪਰਿਵਾਰਕ ਮੈਂਬਰਾਂ ਦੀਆਂ ਉਂਗਲਾਂ ਦੇ ਨਿਸ਼ਾਨ ਜਾਂ ਅੱਖਾਂ ਦੀਆਂ ਪੁਤਲੀਆਂ ਸਕੈਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਪਛਾਣ ਕਾਇਮ ਰਹਿ ਸਕੇ ਅਤੇ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਤੋਂ ਇਕ ਦੂਸਰੇ ਵਿਅਕਤੀ ਦੇ ਰਾਸ਼ਨ ਦੀ ਸਹੂਲਤ ਦਾ ਲਾਭ ਨਾ ਲੈ ਸਕੇ।

More News

NRI Post
..
NRI Post
..
NRI Post
..