ਅਹਿਮ ਖ਼ਬਰ : ਟਰਾਂਸਜੈਂਡਰਾਂ ਲਈ ਹਾਈ ਕੋਰਟ ਦਾ ਵੱਡਾ ਫੈਸਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਣ ਟਰਾਂਸਜੈਂਡਰ ਵੀ ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਭਰਤੀ ਲਈ ਅਪਲਾਈ ਕਰ ਸਕਣਗੇ। ਇਹ ਫੈਸਲਾ ਹਾਈ ਕੋਰਟ ਵਲੋਂ ਟਰਾਂਸਜੈਂਡਰਾਂ ਲਈ ਸੁਣਾਇਆ ਗਿਆ । ਦੱਸਿਆ ਜਾ ਰਿਹਾ ਕੋਰਟ ਨੇ ਇੱਕ ਟਰਾਂਸਜੈਂਡਰ ਵਲੋਂ ਭਰਤੀ ਪ੍ਰਕਿਰਿਆ 'ਚ ਹਿੱਸਾ ਲੈਣ ਲਈ ਦਾਇਰ ਪਟੀਸ਼ਨ 'ਤੇ ਇਹ ਫੈਸਲਾ ਸੁਣਾਇਆ ਹੈ। ਕੋਰਟ ਨੇ ਪੁਲਿਸ ਨੂੰ ਪਟੀਸ਼ਨਰ ਨੂੰ ਟਰਾਂਸਜੈਂਡਰ ਵਜੋਂ ਅਰਜ਼ੀ ਦੇਣ ਦੇ ਹੁਕਮ ਜਾਰੀ ਕੀਤੇ ਹਨ। ਪਟੀਸ਼ਨ 'ਚ ਸੌਰਵ ਨੇ ਕਿਹਾ ਕਿ ਉਸ ਨੇ ਚੰਡੀਗੜ੍ਹ ਪੁਲਿਸ ਵਿਚ ਕਾਂਸਟੇਬਲ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਦੇਖਿਆ ਸੀ ਤੇ ਉਹ ਅਪਲਾਈ ਕਰਨਾ ਚਾਹੁੰਦੀ ਹੈ ਪਰ ਫਾਰਮ ਭਰਨ ਲਈ ਕੋਈ ਟਰਾਂਸਜੈਂਡਰ ਕਾਲਮ ਨਹੀ ਹੈ ।ਇਸ ਲਈ ਟਰਾਂਸਜੈਂਡਰ ਲਈ ਵੀ ਇੱਕ ਕਾਲਮ ਬਣਾਇਆ ਜਾਵੇ ।ਜਿਸ ਤੋਂ ਬਾਅਦ ਪਟੀਸ਼ਨ 'ਤੇ ਸੁਣਵਾਈ ਕਰਦੇ ਹਾਈ ਕੋਰਟ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਸੌਰਵ ਪਹਿਲੀ ਟਰਾਂਸਜੈਂਡਰ ਹੈ, ਜਿਸ ਨੇ ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਲਈ ਅਪਲਾਈ ਕੀਤਾ ਹੈ ।

More News

NRI Post
..
NRI Post
..
NRI Post
..