ਅਹਿਮ ਖ਼ਬਰ : ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਮੇਤ ਕਈ ਥਾਵਾਂ ‘ਤੇ ਲਿਖੇ ਗਏ ਖਾਲਿਸਤਾਨੀ ਨਾਅਰੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਰਨਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੇ ਰਿਹਾਇਸ਼ ਸਮੇਤ ਕਈ ਥਾਵਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਉੱਥੇ ਹੀ CM ਮਾਨ ਦੇ ਸਰਕਾਰੀ ਬੈਨਰਾਂ 'ਤੇ ਵੀ ਇਹ ਨਾਅਰੇ ਲਿਖੇ ਹਨ। ਦੱਸਿਆ ਜਾ ਰਿਹਾ ਇਸ ਦੀ ਜਿੰਮੇਵਾਰੀ ਕੈਨੇਡਾ ਬੈਠੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਲੋਂ ਲਈ ਗਈ ਹੈ । ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਦੇ ਕਿਹਾ ਕਿ ਭਾਰਤ 'ਚ ਹੋਣ ਵਾਲੇ ਕ੍ਰਿਕਟ ਵਰਲਡ ਕੱਪ ਨੂੰ ਨਹੀ ਹੋਣ ਦਿੱਤਾ ਜਾਵੇਗਾ। ਪੰਨੂ ਨੇ ਇਸ ਮੈਚ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਕੈਨੇਡਾ 'ਚ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਨੂ ਵਲੋਂ ਹਰਦੀਪ ਸਿੰਘ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਵੀ ਕਹਿ ਗਈ ਹੈ। ਹੁਣ ਬਰਨਾਲਾ ਪ੍ਰਸ਼ਾਸਨ ਵਲੋਂ ਨਾਅਰੇ 'ਤੇ ਰੰਗ ਲੱਗਾ ਕੇ ਮਿਟਾ ਦਿੱਤੇ ਗਏ ਹਨ ।