ਅਹਿਮ ਖ਼ਬਰ : NIA ਟੀਮਾਂ ਵਲੋਂ ਕਈ ਥਾਵਾਂ ‘ਤੇ ਛਾਪੇਮਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਚੜ੍ਹਦੀ ਸਵੇਰ ਹੀ NIA ਦੀਆਂ ਟੀਮਾਂ ਵਲੋਂ ਮੋਗਾ ਤੇ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ NIA ਵਲੋਂ ਇਹ ਛਾਪੇਮਾਰੀ ਜਸਵਿੰਦਰ ਸਿੰਘ ਦੇ ਘਰ ਕੀਤੀ ਗਈ । ਜਿਸ ਦਾ ਪਰਿਵਾਰ ਕਾਫੀ ਸਮੇ ਤੋਂ ਇੱਕ ਪਿੰਡ 'ਚ ਰਹਿ ਰਿਹਾ ਸੀ ,ਇਸ ਪਰਿਵਾਰ ਦਾ ਪਿਛੋਕੜ ਮੋਗਾ ਦੇ ਪਿੰਡ ਰੋਡੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਫਿਲਹਾਲ ਕਿਸੇ ਵੀ ਪੁਲਿਸ ਦੇ ਉੱਚ ਅਧਿਕਾਰੀ ਵਲੋਂ ਇਸ ਬਾਰੇ ਕੋਈ ਬਿਆਨ ਨਹੀ ਦਿੱਤਾ ਗਿਆ ।

ਜਾਣਕਾਰੀ ਅਨੁਸਾਰ ਅੱਜ ਸਵੇਰੇ 4 ਵਜੇ NIA ਦੀ ਟੀਮ ਵਲੋਂ ਗੁਰਾਇਆ ਦੇ ਕਈ ਪਿੰਡਾਂ 'ਚ ਰੇਡ ਕਰਕੇ ਤਲਾਸ਼ੀ ਕੀਤੀ ਗਈ। ਜਿਸ 'ਚ ਬਲਵਿੰਦਰ ਸਿੰਘ ਤੇ ਲਵਸ਼ਿੰਦਰ ਸਿੰਘ ਕੋਲੋਂ ਪੁੱਛਗਿੱਛ ਕੀਤੀ ਗਈ। ਬਲਵੀਰ ਕੌਰ ਨੇ ਦੱਸਿਆ ਕਿ ਉਸ ਦਾ ਦਿਓਰ ਜੋ ਪਿਛਲੇ 35 ਸਾਲਾਂ ਤੋਂ ਇੰਗਲੈਂਡ 'ਚ ਰਹਿ ਰਿਹਾ ਹੈ ਤੇ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ। ਓਰ ਉਨ੍ਹਾਂ ਦੇ ਪਰਿਵਾਰ ਦਾ ਉਸ ਨਾਲ ਕੋਈ ਸੰਪਰਕ ਨਹੀ ਹੈ ।