ਅਹਿਮ ਖ਼ਬਰ : ਧੀਆਂ ਦੀਆਂ ਕਬਰਾਂ ‘ਚ ਲਾਸ਼ਾ ਨੂੰ ਮਾਪੇ ਲਗਾ ਰਹੇ ਤਾਲੇ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਤੋਂ ਇਨਸਾਨੀਅਤ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਮਰਨ ਤੋਂ ਬਾਅਦ ਵੀ ਧੀਆਂ ਸੁਰੱਖਿਅਤ ਨਹੀ ਹਨ। ਦੱਸਿਆ ਜਾ ਰਿਹਾ ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ । ਜਿਨ੍ਹਾਂ 'ਚ ਮ੍ਰਿਤਕ ਕੁੜੀਆਂ ਦੀਆਂ ਲਾਸ਼ਾਂ ਨੂੰ ਕਬਰਾਂ 'ਚੋ ਕੱਢ ਕੇ ਬਲਾਤਕਾਰ ਕੀਤਾ ਗਿਆ । ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਹੁਣ ਕਈ ਮਾਪੇ ਆਪਣੀਆਂ ਧੀਆਂ ਦੀਆਂ ਲਾਸ਼ਾਂ ਨੂੰ ਬਚਾਉਣ ਲਈ ਕਬਰਾਂ ਤੇ ਤਾਲੇ ਲਗਾ ਰਹੇ ਹਨ ਤਾਂ ਜੋ ਕੋਈ ਵੀ ਕੁੜੀਆਂ ਦੀਆਂ ਕਬਰਾਂ ਨੂੰ ਨਾ ਪੁੱਟ ਸਕੇ । ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਹਰ 1 ਘੰਟੇ 'ਚ ਮਹਿਲਾ ਦਾ ਬਲਾਤਕਾਰ ਹੁੰਦਾ ਹੈ। 2011 ਵਿੱਚ ਨਿਜ਼ਾਮਾਬਾਦ ਵਿੱਚ ਮ੍ਰਿਤਕ ਲੋਕਾਂ ਨਾਲ ਜਬਰ- ਜ਼ਨਾਹ ਕਰਨ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਰਿਜ਼ਵਾਨ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ । ਦੋਸ਼ੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਸੀ ਕਿ ਉਸ ਨੇ 50 ਤੋਂ ਵੱਧ ਲਾਸ਼ਾਂ ਨਾਲ ਰੇਪ ਕੀਤਾ ਸੀ ।